Tuesday, September 15, 2026

ਕਿਸੇ ਵੀ ਪੱਤਰਕਾਰ ਨਾਲ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਛੇਹਰਟਾ ਪ੍ਰੈਸ ਕਲੱਬ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ- ਅਮਨ) – ਛੇਹਰਟਾ ਪ੍ਰੈਸ ਕਲੱਬ ਦੀ ਪ੍ਰਧਾਨ ਅਰੁਣ ਸ਼ਰਮਾ ਦੀ ਅਗਵਾਈ ਹੇਠ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਪੱਤਰਕਾਰਾਂ PPN1706201804ਨੂੰ ਕਵਰੇਜ ਦੋਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰਧਾਨ ਅਰੁਣ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਪੱਤਰਕਾਰ ਸਾਥੀਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਿਰ ਹਨ ਅਤੇ  ਕਿਸੇ ਵੀ ਪੱਤਰਕਾਰ ਨਾਲ ਕੀਤੀ ਗਈ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਛੇਹਰਟਾ ਪ੍ਰੈਸ ਕਲੱਬ ਦਾ ਗਠਨ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਕੀਤਾ ਗਿਆ ਸੀ, ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਨ।ਉਨਾਂ ਕਿਹਾ ਕਿ ਜਿੰਨ੍ਹਾਂ ਪੱਤਰਕਾਰ ਸਾਥੀਆਂ ਨੂੰ ਫੀਲਡ ਵਿੱਚ ਕੰਮ ਕਰਨ ਸਮੇਂ ਕੋਈ ਮੁਸ਼ਕਲ ਹੋ ਰਹੀ ਹੈ ਤਾਂ ਉਹ ਲਿੱਖ ਕੇ ਦੇਣ ਤਾਂ ਜੋ ਉਨ੍ਹਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ।
ਇਸ ਮੋਕੇ ਛੇਹਰਟਾ ਪ੍ਰੈਸ ਕਲੱਬ ਦੇ ਚੇਅਰਮੈਨ ਕੰਵਲਜੀਤ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ ਸਤਪਾਲ ਅਰੋੜਾ, ਜਨਰਲ਼ ਸਕੱਤਰ ਜਤਿੰਦਰ ਸਿੰਘ ਬੇਦੀ, ਸਕੱਤਰ ਸਰਵਨ ਸਿੰਘ ਰੰਧਾਵਾ, ਵਾਈਸ ਪ੍ਰਧਾਨ ਨਿਤਿਨ ਕਾਲੀਆ, ਵਾਈਸ ਪ੍ਰਧਾਨ ਵਿਜੇ ਅਗਨੀਹੋਤਰੀ, ਪ੍ਰੈਸ ਸਕੱਤਰ ਕਸ਼ਮੀਰ ਸਿੰਘ ਸਹੋਤਾ, ਰਛਪਾਲ ਸਿੰਘ ਵਾਈਸ ਪ੍ਰਧਾਨ, ਕੈਸ਼ੀਅਰ ਸਤੀਸ਼ ਕਪੂਰ, ਵਿਪਨ ਬਲੱਗਨ, ਰਜਿੰਦਰ ਕੁਮਾਰ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖ ਵਡਾਲੀ, ਜਤਿੰਦਰ ਸਿੰਘ ਰਿੰਕੂ, ਸੁਰਿੰਦਰ ਸਿੰਘ ਵਿਰਦੀ, ਅਮਨਦੀਪ ਸਿੰਘ, ਰਮੇਸ਼ ਰਾਮਪੁਰਾ, ਲੱਕੀ ਸ਼ਰਮਾ, ਪਰਮਿੰਦਰ ਸਿੰਘ ਕੜਿਆਲ, ਰੇਸ਼ਮ ਸਿੰਘ ਅਤੇ ਹੈਪੀ ਤੇਜ਼ਪਾਲ ਆਦਿ ਹਾਜ਼ਰ ਸਨ।
 

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply