Thursday, September 17, 2026

ਵਿਦੇਸ਼ `ਚ ਜਾਣ ਦੀ ਵਧੀ ਹੌੜ ਨੂੰ ਕਾਮੇਡੀ ਦੇ ਤੜਕੇ ਨਾਲ ਪੇਸ਼ ਕਰੇਗੀ ਫਿਲਮ `ਜੱਟ ਬਨਾਮ ਆਇਲੇਟਸ`

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬੀਆਂ ਵਿੱਚ ਵਿਦੇਸ਼ `ਚ ਜਾਣ ਦੀ ਵਧੀ ਹੌੜ ਦੀ ਕਹਾਣੀ ਨੂੰ `ਜੱਟ ਬਨਾਮ ਆਇਲੇਟਸ` ਨਾਂ ਦੀ PPN1706201805ਆਪਣੀ ਨਵੀਂ ਫਿਲਮ ਰਾਹੀਂ ਵੱਡੇ ਪਰਦੇ `ਤੇ ਲੈ ਕੇ ਆ ਰਹੇ ਹਨ ਡਾਇਰੈਕਟਰ ਦੇਵੀ ਦੱਤ। ਫਿਲਮ ਇੱਕ ਅਜਿਹੇ ਲੜਕੇ ਦੀ ਕਹਾਣੀ ਹੈ ਜੋ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦਾ ਹੈ।
ਰਵਨੀਤ ਸਿੰਘ ਇਸੇ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਐਕਟਿੰਗ ਸਫ਼ਰ ਦੀ ਸ਼ੁਰੂਆਤ ਕਰਨਗੇ ਅਤੇ ਇਹਨਾਂ ਨਾਲ ਗੁਰਪ੍ਰੀਤ ਘੁੱਗੀ ਅਤੇ ਖੁਸ਼ੀ ਮਲਹੋਤਰਾ ਮੁੱਖ ਕਿਰਦਾਰ ਨਿਭਾਉਣਗੇ।ਦੀਪ ਸਹਿਗਲ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਖਿਆਲੀ, ਸੁਖਬੀਰ ਬਾਠ, ਨਵੀਨ ਵਾਲੀਆ, ਮਨਦੀਪ ਘਈ ਅਤੇ ਜਸਵੰਤ ਮਿੰਟੂ ਖਾਸ ਭੂਮਿਕਾ ਵਿੱਚ ਨਜ਼ਰ ਆਉਣਗੇ।ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਦੇਵੀ ਦੱਤ ਨੇ ਜਿਹਨਾਂ ਨੇ ਇਸ ਫਿਲਮ ਦੀ ਕਹਾਣੀ ਵੀ ਲਿਖੀ ਹੈ।ਫਿਲਮ ਦੀ ਪੂਰੀ ਕਹਾਣੀ ਲਿਖਣ `ਚ ਇਹਨਾਂ ਨੂੰ ਸਹਿਯੋਗ ਦਿੱਤਾ ਹੈ ਦੀਪ ਘੁੰਮਣ ਨੇ।ਯੈਲੋ ਮਿਊਜ਼ਿਕ ਤੋਂ ਇਸ਼ਾਂਤ ਪੰਡਿਤ ਨੇ ਇਸ ਫਿਲਮ ਦਾ ਸੰਗੀਤ ਦਿੱਤਾ ਹੈ।ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਮਾਲਵਿੰਦਰ ਸੰਧੂ, ਪਾਲਮੀਤ ਸੰਧੂ ਅਤੇ ਨਵਦੀਪ ਭਿੰਡਰ ਨੇ।
ਇਸ ਮੌਕੇ ਤੇ ਰਵਨੀਤ ਸਿੰਘ ਨੇ ਕਿਹਾ, “ਉਹ ਹਮੇਸ਼ਾ ਐਕਟਰ ਬਣਨਾ ਚਾਹੁੰਦਾ ਸੀ।ਬਚਪਨ ਤੋਂ ਹੀ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਕੂਲ ਜਾਂ ਕਾਲਜ ਦੇ ਹਰ ਸਮਾਗਮ ਵਿੱਚ ਹਿੱਸਾ ਲਵੇ, ਐਂਕਰ ਬਣਨਾ ਵੀ ਇਸ ਟੀਚੇ ਤੱਕ ਪਹੁੰਚਣ ਦਾ ਇੱਕ ਰਸਤਾ ਬਣਿਆ।ਫਿਲਮ ਦੀ ਮੁੱਖ ਅਦਾਕਾਰਾ ਖੁਸ਼ੀ ਮਲਹੋਤਰਾ ਨੇ ਕਿਹਾ ਕਿ ਇਹ ਉਸ ਦੀ ਦੂਸਰੀ ਫਿਲਮ ਹੈ।ਆਸ ਹੈ ਕਿ ਫਿਲਮ ਲੋਕਾਂ ਦੇ ਦਿਲਾਂ ਨੂੰ ਛੂਏਗੀ।“ ਡਾਇਰੈਕਟਰ ਦੇਵੀ ਦੱਤ ਨੇ ਕਿਹਾ ਕਿ ਲੋਕਾਂ ਵਿੱਚ ਆਈਲੈਟਸ ਪ੍ਰਤੀ ਕ੍ਰੇਜ਼ ਬਾਰੇ ਪਤਾ ਲੱਗਾ ਤਾਂ ਇਸ ਵਿਸ਼ੇ `ਤੇ ਫਿਲਮ ਬਣਾਉਣ ਬਾਰੇ ਸੋਚਿਆ ਅਤੇ ਕਹਾਣੀ ਵਿੱਚ ਕਾਮੇਡੀ ਦਾ ਤੜਕਾ ਲਗਾਇਆ ਹੈ।
ਇਸ ਫਿਲਮ ਦੇ ਪ੍ਰੋਡਿਊਸਰਾਂ ਨੇ ਕਿਹਾ ਜਦੋਂ ਜੱਟ ਬਨਾਮ ਆਇਲੇਟਸ ਦੀ ਕਹਾਣੀ ਸੁਣੀ ਤਾਂ ਲੱਗਾ ਇਸ ਫਿਲਮ ਵਿੱਚ ਉਹ ਹਰ ਤੱਤ ਮੌਜੂਦ ਹੈ, ਜੋ ਫਿਲਮ ਨੂੰ ਵਧੀਆ ਬਣਾ ਸਕਦੀ ਹੈ।22 ਜੂਨ 2018 ਨੂੰ ਰਲੀਜ਼ ਹੋ ਰਹੀ ਇਸ ਫਿਲਮ ਨੂੰ ਗਲੋਬ ਮੂਵੀਜ਼ ਪ੍ਰਾ. ਲਿ. ਨੇ ਡਿਸਟਰੀਬਿਊਟ ਕੀਤਾ ਹੈ।   
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply