ਬਠਿੰਡਾ, 18 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਨਟਾਈਮ ਵਰਡ ਮੀਡੀਆ ਤੇ ਆਰ.ਟੀ.ਆਈ ਆਨਲਾਈਨ ਸਰਵਿਸ਼ਜ ਨੇ
ਡਰੀਮ ਇੰਡੀਆ ਐਵਾਰਡ ਡੇਅ ‘ਤੇ ਸੈਮੀਨਾਰ ਕਰਵਾਇਆ।ਜਿਸ ਵਿਚ ਆਨ ਟਾਈਮ ਦੇ ਫਾਊਂਡਰ ਵਜਿੰਦਰ ਗੋਸਵਾਮੀ, ਆਰ.ਟੀ.ਆਈ ਸਰਵਿਸ਼ਿਜ ਦੇ ਵਰੁਣ ਬਾਂਸਲ ਅਤੇ ਪ੍ਰਾਈਮਟਾਈਮ ਦੇ ਡਾਇਰੈਕਟਰ ਗੁਰਮੁਖ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਸੈਮੀਨਾਰ ਵਿੱਚ ਬਾਲੀਵੁੱਡ ਦੀ ਹਸਤੀ ਹੇਮੰਤ ਬਿਰਜੇ ਮੁੱਖ ਮਹਿਮਾਨ ਅਤੇ ਵਿਜੇ ਜ਼ਿੰਦਲ, ਦੀਪਕ ਬਾਂਸਲ, ਅਮਨ ਮੋਂਗਾ ਤੇ ਬਲਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਪ੍ਰੋਗਰਾਮ ਦੌਰਾਨ ਆਪਣੇ-ਆਪਣੇ ਖੇਤਰ ‘ਚ ਨਾਮਣਾ ਖੱਟਣ ਵਾਲੀਆਂ ਲਗਭਗ 30 ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿੰਨਾਂ ‘ਚ ਸ਼ਹਿਰ ਦੇ ਪ੍ਰੋ. ਰਜੇਸ਼ ਸਿਗਲਾ, ਰੁਪਿੰਦਰ ਸਿੰਘ, ਡਾ. ਸ਼ੁਸੀਲ, ਡਾ. ਅਮਨੀਸ਼, ਗੁਰਮੀਤ ਸਿੰਘ, ਮਾਹੀ ਸਿੰਘ, ਗੁਰਸੇਵਕ ਸਿੰਘ ਅਤੇ ਮਨਪ੍ਰੀਤ ਕੌਰ ਵੀ ਸ਼ਾਮਲ ਸਨ।ਵਰੁਣ ਬਾਂਸਲ ਵੱਲੋਂ ਤਿਆਰ ਕੀਤੀ ਗਈ ਫਿਲਮ ਬਾਰੇ ਵੀ ਚਰਚਾ ਹੋਈ ਜੋ ਕਿ ਜਨਵਰੀ 2019 ‘ਚ ਰਿਲੀਜ਼ ਹੋ ਜਾ ਰਹੀ ਹੈ।ਇਸ ਮੌਕੇ ਵਰੁਣ ਬਾਂਸਲ ਨੇ ਸਹਿਯੋਗੀ ਟੀਮਾਂ ਮੀਡੀਆ ਪਾਟਨਰ ਡਾ. ਅਵਤਾਰ ਸਿੰਘ, ਨਿਰਮਲ ਸਿੰਘ, ਨਿਰਦੇਸ਼ ਸਿੰਘ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੰਵਰ ਔਲਖ ਦਾ ਧੰਨਵਾਦ ਕਰਦਿਆਂ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media