Sunday, July 27, 2025
Breaking News

21 ਜੂਨ 2018 ਨੂੰ ਏ.ਬੀ ਕਾਲਜ `ਚ ਲਗਾਇਆ ਜਾਵੇਗਾ ਯੋਗਾ ਕੈਂਪ

ਚੋਥੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਕੱਢੀ ਵਿਸ਼ਾਲ ਜਾਗਰੂਕਤਾ ਰੈਲੀ

PPN2006201814ਪਠਾਨਕੋਟ, 20 ਜੂਨ (ਪੰਜਾਬ ਪੋਸਟ ਬਿਊਰੋ) – ਆਯੂਰਵੈਦਿਕ ਵਿਭਾਗ ਵਲੋਂ ਚੋਥੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਵਿਸਾਲ ਜਾਗਰੁਕਤਾ ਰੈਲੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਤੋਂ ਸ਼ਰੂ ਕੀਤੀ ਗਈ, ਜਿਸ ਨੂੰ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਰਵਾਨਾ ਕੀਤਾ।ਇਹ ਰੈਲੀ ਪ੍ਰ੍ਰਬੰਧਕੀ ਕੰਪਲੈਕਸ ਤੋਂ ਸੁਰੂ ਕੀਤੀ ਗਈ ਜਿਸ ਨਾਲ ਯੋਗ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।ਰੈਲੀ ਪ੍ਰਬੰਧਕੀ ਕੰਪਲੈਕਸ ਤੋਂ ਟੈਂਕ ਚੋਕ, ਗੁਰਦਾਸਪੁਰ ਰੋਡ, ਬੱਸ ਸਟੈਂਡ, ਰੇਲਵੇ ਰੋਡ ਤੋਂ ਹੁੰਦੀ ਹੋਈ ਬਾਲਮੀਕਿ ਚੋਕ ਪਠਾਨਕੋਟ ਵਿਖੇ ਪਹੁੰਚੀ।ਬਾਲਮੀਕਿ ਚੋਕ ਵਿਖੇ ਸਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮੈਂਬਰ ਵੀ ਇਸ ਜਾਗਰੁਕਤਾ ਰੈਲੀ ਵਿੱਚ ਸਾਮਲ ਹੋਏ ਅਤੇ ਇਹ ਰੈਲੀ ਗਾਂਧੀ ਚੋਕ, ਡਾਕਖਾਨਾ ਚੋਕ, ਸਾਹਪੁਰ ਚੋਕ ਤੋਂ ਹੁੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਮਾਪਤ ਕੀਤੀ ਗਈ। ਇਸ ਸਮੇਂ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਸਿਕਾਇਤਾਂ, ਕੁਲਵੰਤ ਕੋਰ ਜਿਲ੍ਹਾ ਆਯੁਰਵੈਦਿਕ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਹਾਜ਼ਰ ਸਨ।
ਇਸ ਸਬੰਧੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ 21 ਜੂਨ ਨੂੰ ਪੂਰੀ ਦੂਨੀਆਂ ਵਿੱਚ ਚੋਥਾ ਵਿਸ਼ਵ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਯੋਗਾ ਕੈਂਪ 21 ਜੂਨ ਸਵੇਰੇ 7.00 ਵਜੇ ਤੋਂ 8.00 ਵਜੇ ਤੱਕ ਏ.ਬੀ ਕਾਲਜ ਪਠਾਨਕੋਟ ਵਿਖੇ ਲੱਗੇਗਾ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਇਸ ਯੋਗਾ ਕੈਂਪ ਵਿੱਚ ਪੂਰੇ ਸਟਾਫ ਸਹਿਤ ਸ਼ਾਮਲ ਹੋਣ।ਇਸ ਤੋਂ ਇਲਾਵਾ ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਵਿਸਵ ਯੋਗਾ ਕੈਂਪ ਵਿੱਚ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply