ਭੀਖੀ, 21 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਅਤਲਾਂ ਕਲਾਂ ਵਿਖੇ ਅੱਜ ਸਰਕਾਰੀ ਸੈਕੰਡਰੀ ਸਕੂਲ ਵਿਖੇ ਯੋਗ ਦਿਵਸ ਮਨਾਇਆ
ਗਿਆ।ਪ੍ਰਿਸੀਪਲ ਅਮਰਦੀਪ ਸਿੰਘ ਬਾਠ ਨੇ ਇਸ ਸਮੇਂ ਕਿਹਾ ਕਿ ਯੋਗ ਸਾਡੇ ਤੰਦਰੁਸਤੀ ਲਈ ਅਹਿਮ ਭੂਮਿਕਾ ਨਿਭਾਉਦਾ ਹੈ।ਉਹਨਾਂ ਨੇ ਮਨੁੱਖੀ ਜੀਵਨ ਵਿੱਚ ਯੋਗ ਆਸਣਾਂ ਦੇ ਮਹੱਤਵ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਵੱਖ-ਵੱਖ ਯੋਗ ਆਸਣ ਵੀ ਕਰਵਾਏ ਗਏ।ਸਕੂਲ ਦੇ ਅਧਿਆਪਕ ਪਾਲਾ ਸਿੰਘ ਨੇ ਕਿਹਾ ਯੋਗ ਆਸਣਾਂ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ `ਤੇ ਕਾਬੂ ਪਾ ਕੇ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਕਾਇਮ ਰੱਖੀ ਜਾ ਸਕਦੀ ਹੈ।ਇਸ ਸਮੇਂ ਸਕੂਲ ਸਟਾਫ਼ ਬਹਾਦਰ ਸਿੰਘ, ਹਰਵਿੰਦਰ ਗੋਲਡੀ, ਰਾਜੇਸ਼ ਕੁਮਾਰ, ਹਰਦੀਪਸਿੰਘ ਸੀਨੀ. ਸਹਾਇਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media