Sunday, April 28, 2024

ਦਸਮੇਸ਼ ਪਿਤਾ ਜੀ ਦੇ ਬਠਿੰਡਾ ਆਗਮਨ ਦਿਵਸ ਮੌਕੇ ਸਜਾਇਆ ਨਗਰ ਕੀਰਤਨ

ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਸ਼ਹਿਰ ਦੀਆ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਸੇਵਕ ਦਲ ਅਤੇ PPN2106201817ਗੁਰੂ ਪਿਆਰੀ ਸਾਧ ਸੰਗਤਾਂ ਵਲੋਂ ਗੁਰਦੁਆਰਾ ਹਾਜੀ ਰਤਨ ਤੋਂ ਅੰਮ੍ਰਿਤ ਵੇਲੇ ਦਸਮੇਸ਼ ਪਿਤਾ ਜੀ ਦੇ ਬਠਿੰਡਾ ਆਗਮਨ ਦਿਵਸ ਮੌਕੇ ਨਗਰ ਕੀਰਤਨ ਸਜਾਇਆ ਗਿਆ।ਦੱਣਸਯੋਗ ਹੈ ਕਿ  ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 21 ਜੂਨ 1706 ਈ. ਨੂੰ ਬਠਿੰਡਾ ਵਿਖੇ ਪਧਾਰੇ ਸਨ।ਉਸ ਸਮੇਂ ਚਾਰੇ ਪਾਸੇ ਮਾਰੂਥਲ ਹੀ ਮਾਰੂਥਲ ਸੀ ਅਤੇ ਇਲਾਕਾ ਲੱਖੀ ਜੰਗਲ ਵਜੋਂ ਮਸ਼ਹੂਰ ਸੀ ।ਇਹ ਲੋਕ ਇੰਨ੍ਹੇ ਜੰਗਲੀ ਸਨ ਕਿ ਜੇ ਕੋਈ ਓਪਰਾ ਬੰਦਾ ਭੁੱਲ ਭੁਲੇਖੇ ਇੰਨ੍ਹਾਂ ਦੇ ਇਲਾਕੇ ਵਿੱਚ ਆ ਜਾਂਦਾ ਸੀ ਤਾਂ ਉਹ ਉਸ ਬੰਦੇ ਨੂੰ ਮਾਰ ਕੇ ਖਾ ਜਾਂਦੇ ਹਨ। ਹਰ ਪਾਸੇ ਵਣ, ਕਰੀਰ, ਜੰਡ, ਕਿੱਕਰਾਂ ਹੁੰਦੀਆਂ ਸਨ।ਦੁਖੀ ਲੋਕਾਂ ਨੂੰ ਜਦ ਦਸਮੇਸ਼ ਪਿਤਾ ਦੇ ਪਹੰੁਚਣ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਮਿਲ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ ।ਬਠਿੰਡੇ ਦੀਆਂ ਸੰਗਤਾਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਹਾਜੀ ਰਤਨ ਤੋਂ ਕਿਲ੍ਹਾ ਮੁਬਾਰਕ ਆਏ ਜਿਥੇ ਆਪ ਜੀ ਇੱਕ ਹਫਤਾ ਠਹਿਰੇ।ਆਪ ਨੇ ਕਿਲ੍ਹੇ ਵਿਚੋਂ ਕਾਣੇ ਦਿਓ ਨੂੰ ਕੱਢਿਆ ਅਤੇ ਅੱਜ ਦਸਮੇਸ਼ ਪਿਤਾ ਦੀ ਅਸ਼ੀਸ ਸਦਕਾ ਆਸੇ ਪਾਸੇ ਜੋ ਹਰਿਆਵਲ ਤੇ ਮਾਲੋ ਮਾਲ ਹੋਇਆ।ਅੱਜ ਅਸੀਂ ਜੋ ਬਠਿੰਡਾ ਦੇਖ ਰਹੇ ਹਾਂ ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ।
ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਅਮਰੀਕ ਸਿੰਘ, ਮੈਨੇਜਰ ਨਿਰਮਲ ਸਿੰਘ, ਬੀਬੀ ਜੋਗਿੰਦਰ ਕੌਰ ਕਾਰਜਕਾਰਣੀ ਮੈਂਬਰ ਐਸ.ਜੀ.ਪੀ.ਸੀ ਹਰਵਿੰਦਰ ਸਿੰਘ ਖਾਲਸਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਸੇਵਾਦਾਰ ਅਵਤਾਰ ਸਿੰਘ ਕੈੰਥ, ਗੁਰਇੰਦਰ ਸਿੰਘ ਸਾਹਨੀ, ਹਰਜਿੰਦਰ ਸਿੰਘ ਰਾਣਾ, ਬੀਬੀ ਸੁਰਜੀਤ ਕੌਰ ਤੋਂ ਇਲਾਵਾ ਧਾਰਮਿਕ ਸਭਾ ਸੁਸਾਇਟੀਆ ਦੇ ਮੈਂਬਰ ਵੀ ਹਾਜਰ ਸਨ ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply