ਤੰਦਰੁਸਤ ਪੰਜਾਬ ਤਹਿਤ ਡੇਅਰੀ ਮਾਲਕਾਂ ਦੀ ਐਸੋਸੀਏਸ਼ਨ ਨਾਲ ਮਿਲ ਕੇ ਲਗਾਇਆ ਕੈਂਪ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਖ
ਵੱਖ ਗਤੀਵਿਧੀਆਂ ਕੀਤੀਆਂ ਗਈਆਂ।ਜਿਸ ਸੰਬਧੀ ਜਾਣਕਾਰੀ ਦਿੰਦਿਆਂ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਅੰਤਰਰਸ਼ਟਰੀ ਯੋਗਾ ਦਿਵਸ ਮੌਕੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਸਿਹਤ ਅਤੇ ਤੰਦਰੁਸਤੀ ਲਈ ਯੋਗਾ ਅਭਿਆਸ ਕੀਤਾ।ਇਸ ਮੌਕੇ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਸਿੰਘ, ਜਿਲ੍ਹਾ ਮਲੇਰੀਆ ਅਫਸਰ ਡਾ. ਮਦਨ ਮੋਹਨ, ਸੁਪਰਡੈਂਟ ਪਰਮਜੀਤ ਸਿੰਘ ਸੰਘਾ, ਸੁਪਰਡੈਂਟ ਸੰਜੀਵ ਕੁਮਾਰ, ਅਮਰਦੀਪ ਸਿੰਘ, ਰਘੂ ਤਲਵਾੜ, ਰਾਮ ਮਹਿਤਾ ਆਦਿ ਹਾਜਰ ਸਨ।
ਇਸ ਉਪਰੰਤ ਜਿਲ੍ਹਾ ਸਿਹਤ ਅਫਸਰ ਡਾ ਲਖਬੀਰ ਸਿੰਘ ਭਾਗੋਵਾਲੀਆ ਵਲੋਂ ਦੋਧੀਆਂ ਅਤੇ ਡੇਅਰੀ ਮਾਲਕਾਂ ਦੀ ਜਾਗਰੂਕਤਾ ਲਈ ਡੇਅਰੀ ਮਾਲਕਾਂ ਦੀ ਐਸੋਸੀਏਸ਼ਨ ਨਾਲ ਰਲ ਕੇ ਕੈਂਪ ਲਗਾਇਆ ਗਿਆ।ਜਿਸ ਤੋ ਪ੍ਰਭਾਵਿਤ ਹੋ ਕੇ ਦੋਧੀਆਂ ਅਤੇ ਡੇਅਰੀ ਮਾਲਕਾਂ ਨੇ ਮੌਕੇ ਤੇ ਹੀ ਦੁੱਧ, ਦਹੀ, ਅਤੇ ਪਨੀਰ ਦੇ ਸੈਂਪਲ ਭਰਵਾਏ।ਜਿਨਾ ਵਿਚੋਂ 5 ਸੈਂਪਲ ਫੇਲ ਪਾਏ ਗਏ ਅਤੇ ਇਕ ਸੈਂਪਲ ਨੂੰ ਸ਼ੱਕੀ ਹੋਣ ਕਾਰਣ ਖਰੜ ਟੈਸਟਿੰਗ ਲਈ ਭੇਜਿਆ ਗਿਆ।ਇਸ ਸਮੇਂ ਡਾ. ਹਰਦੀਪ ਸਿੰਘ ਘਈ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਲਈ ਮੋਬਾਇਲ ਵੈਨ ਦਾ ਲਾਭ ਲੈਣ ਅਤੇ ਆਪਣੇ ਘਰਾਂ ਵਿਚ ਵਰਤੇ ਜਾ ਰਹੇ ਦੁੱਧ, ਦਹੀ, ਪਨੀਰ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਟੈਸਟਿੰਗ ਕਰਵਾ ਕੇ ਰਿਪੋਰਟ ਪ੍ਰਾਪਤ ਕਰਨ।ਇਸ ਮੌਕੇ ਤੇ ਐਫ.ਐਸ.ਓ ਮੈਡਮ ਗਗਨਦੀਪ ਕੌਰ, ਨਿਰਮਲ ਸਿੰਘ ਆਦਿ ਹਾਜ਼ਰ ਸਨ।
ਇਸ ਉਪਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦੰਦਾਂ ਦੀ ਸੰਭਾਲ ਸੰਬਧੀ ਜਿਲਾ ਪੱਧਰੀ ਜਾਗਰੂਕਤਾ ਵਰਕਸ਼ਾਪ ਲਗਾਈ ਗਈ।ਜਿਸ ਵਿਚ ਜਾਣਕਾਰੀ ਦਿੰਦਿਆਂ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਦੰਦਾ ਦੀ ਸੰਭਾਲ ਬਹੁਤ ਜਰੂਰੀ ਹੈ।ਦੰਦਾ ਦੀ ਕਿਸੇ ਸਮਸਿਆ ਨੂੰ ਅਣਗੋਲਿਆਂ ਨਹੀ ਕਰਨਾ ਚਾਹਿਦਾ ਸਗੋਂ ਤੁਰੰਤ ਇਲਾਜ ਲਈ ਮਾਹਰ ਸਰਕਾਰੀ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਨੀਮ ਹਕੀਮਾਂ ਤੋਂ ਬਚਣਾ ਚਾਹੀਦਾ ਹੈ। ਡੀ.ਡੀ.ਐਚ.ਓ ਡਾ. ਸ਼ਰਨਜੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਾਰਿਆ ਨੂੰ ਹਰੇਕ ਛੇ ਮਹੀਨੇ ਬਾਅਦ ਆਪਣੇ ਦੰਦਾਂ ਦਾ ਚੈਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ, ਜੰਕ ਫੂਡ ਤੋਂ ਬਚਣਾ ਚਾਹੀਦਾ ਹੈ ਅਤੇ ਦੰਦਾਂ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਿਹਤ ਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਇਸ ਮੌਕੇ ਡਾ. ਸੁਖਦੇਵ ਸਿੰਘ, ਡਾ. ਸਾਰੀਕਾ ਅਤੇ ਡਾ. ਜੈਸਮੀਨ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media