ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕਲਾ ਆਲੋਚਕ ਬਰਜੇਸ਼ ਜੌਲੀ ਦੀ ਅਗਵਾਈ `ਚ ਅੰਮ੍ਰਿਤਸਰ ਦੇ 23 ਕਲਾਕਾਰਾਂ ਦੇ ਇੱਕ ਵਫਦ
ਨੇ ਤਲਵਾੜਾ ਦੇ ਕੋਲ ਹਿਮਾਚਲ ਪ੍ਰਦੇਸ਼ ਦੇ ਜਿਲਾ ਕਾਂਗੜਾ ਸਥਿਤ ਪੋਂਗ ਡੈਮ ਵਿੱਚ ਇੱਕ ਇਤਿਹਾਸਿਕ ਸਥਾਨ ਬਾਥੁ ਦੀ ਲੜੀ ਦਾ ਦੌਰਾ ਕੀਤਾ ।
ਬਰਜੇਸ਼ ਜੌਲੀ ਨੇ ਦੱਸਿਆ ਕਿ ਕਲਾਕਾਰਾਂ ਦੀ ਅਜਿਹੀ ਇਤਿਹਾਸਿਕ ਜਗ੍ਹਾ ਉਤੇ ਜਾਣ ਦੀ ਵੱਡੀ ਇੱਛਾ ਸੀ।ਅਜਿਹਾ ਕਿਹਾ ਜਾਂਦਾ ਹੈ ਕਿ ਬਾਥੂ ਦੀ ਲੜੀ ਦੇ ਮੰਦਿਰ ਸਾਲ ਵਿੱਚ ਘੱਟ ਤੋਂ ਘੱਟ 8 ਮਹੀਨੇ ਲਈ ਪੋਂਗ ਡੈਮ ਦੇ ਪਾਣੀ ਦੇ ਹੇਠਾਂ ਰਹਿੰਦੇ ਹਨ।ਇਹ ਕੇਵਲ ਮਾਰਚ ਤੋਂ ਜੂਨ ਤੱਕ ਹੀ ਵਿਖਾਈ ਦਿੰਦੇ ਹਨ।
ਬਰਜੇਸ਼ ਜੌਲੀ ਨੇ ਦੱਸਿਆ ਕਿ ਇਸ ਵਫਦ ਵਿੱਚ ਕੁਲਵੰਤ ਸਿੰਘ ਗਿੱਲ, ਧਰਮੇਂਦਰ ਸ਼ਰਮਾ, ਮਾਲਾ ਚਾਵਲਾ, ਨਰੇਂਦਰ ਸਿੰਘ, ਗੁਰਸ਼ਰਨ ਕੌਰ, ਟੀਨਾ ਸ਼ਰਮਾ, ਸ਼ੁਭਾ ਮਹਾਜਨ, ਬੰਸਰੀ, ਇੰਦਰਪ੍ਰੀਤ ਕੌਰ, ਅੰਜੂ ਜੌਲੀ, ਆਕਰਸ਼ੀ ਸਾਹਨੀ, ਮੋਨਿਕਾ ਸ਼ਰਮਾ, ਦਾਨਿਸ਼, ਤੇਗ ਬੀਰ ਸਿੰਘ, ਗੁਰਪ੍ਰੀਤ ਕੌਰ, ਨਵਤੇਜ ਸਿੰਘ, ਜਸ਼ਨਪ੍ਰੀਤ ਕੌਰ, ਨਿਵੇਦਿਤਾ ਸ਼ਰਮਾ, ਦੀਪਕ ਅਤੇ ਬਰਜੇਸ਼ ਜੌਲੀ ਆਦਿ ਕਲਾਕਾਰ ਸ਼ਾਮਲ ਸਨ।ਇਹ ਇੱਕ ਯਾਦਗਾਰ ਯਾਤਰਾ ਸੀ । ਉਨਾਂ ਕਿਹਾ ਕਿ ਕਈ ਕਲਾਕਾਰਾਂ ਨੇ ਅਲੱਗ ਅਲ਼ੱਗ ਕੋਣਾਂ ਤੋਂ ਇਸ ਸਥਾਨ ਨੂੰ ਚਿਤਰਤ ਕੀਤਾ ਅਤੇ ਕੁੱਝ ਸਕੇਚ ਬਣਾਏ।ਉਨ੍ਹਾਂ ਨੇ ਪੋਂਗ ਡੈਮ ਦੀ ਝੀਲ ਦੇ ਪਾਣੀ ਦਾ ਆਨੰਦ ਵੀ ਲਿਆ।ਬਰਜੇਸ਼ ਜੌਲੀ ਨੇ ਕਿਹਾ ਕਿ ਭਵਿੱਖ ਵਿੱਚ ਕੇਟੀ : ਕਲਾ ਵਲੋਂ ਅਮ੍ਰਿਤਸਰ ਵਿੱਚ ਇਸ ਜਗ੍ਹਾ ਦੇ ਸਕੇਚ ਅਤੇ ਤਸਵੀਰਾਂ ਦੀ ਇੱਕ ਨੁਮਾਇਸ਼ ਲਗਾਉਣ ਦੀ ਯੋਜਨਾ ਵੀ ਬਣਾਈ ਗਈ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media