ਮੁੱਖ ਮਹਿਮਾਨ ਵਜੋਂ ਪੁੱਜੇ ਭਾਰਤ `ਚ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ
ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਆਰਟ ਗੈਲਰੀ ਵਿਖੇ 7ਵੇਂ ਸਮਰ ਆਰਟ ਫੈਸਟੀਵਲ ਦੌਰਾਨ ਅੱਜ ਸਾਹਿਤ ਬਾਰੇ ਪ੍ਰੋਗਰਾਮ
ਮੁਸ਼ਾਇਰਾ ਸਦੇ-ਏ-ਤਹਿਜ਼ੀਬ ਦੇ ਬੈਨਰ ਹੇਠ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਈਅਦ ਹੈਦਰ ਸ਼ਾਹ ਡਿਪਟੀ ਹਾਈ ਕਮਿਸ਼ਨਰ ਆਫ ਪਾਕਿਸਤਾਨ ਇਨ ਇੰਡੀਆ ਵਿਸ਼ੇਸ ਤੋਰ ’ਤੇ ਪੁਹੰਚੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਆਈ.ਜੀ.ਪੀ ਪੰਜਾਬ ਐਮ.ਐਫ ਫਾਰੂਕੀ ਆਈ.ਪੀ.ਐਸ ਨੇ ਸ਼ਮੂਲੀਅਤ ਕੀਤੀ।ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਧਾਨ ਸਰਦਾਰ ਸ਼ਿਵਦੇਵ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਵੱਖ-ਵੱਖ ਜਗਾ ਤੋਂ ਆਏ ਸ਼ਾਇਰਾਂ ਰੇਣੁ ਨਈਅਰ, ਡਾਕਟਰ ਸਰਬਜੋਤ ਬਹਿਲ, ਡਾ. ਏ.ਐਸ ਚਮਕ, ਜ਼ੁਬੈਰ ਅਲੀ ਤਾਬਿਸ਼, ਸੁਖਦੇਵ ਸ਼ਰਮਾ ਰਸ਼ਕ, ਮੁਕੇਸ਼ ਆਲਮ, ਦੇਵੇਂਦਰ ਦੇਵ, ਬੀਰ ਸਿੰਘ, ਦਰਸ਼ਨ ਸਿੰਘ ਆਦਿ ਨੇ ਆਪਣੀ ਸ਼ਾਇਰੀ ਨਾਲ ਜਿਥੇ ਦਰਸ਼ਕਾਂ ਨੂੰ ਮੰਤਰ ਮੁਗਤ ਕੀਤਾ ਉਥੇ, ਦੋਨਾਂ ਮੁਲਕਾਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਖੁਸ਼ਹਾਲੀ ਦੀ ਕਾਮਨਾ ਕੀਤੀ।ਵਿਸ਼ੇਸ਼ ਮਹਿਮਾਨ ਐਮ.ਐਫ ਫਾਰੂਕੀ ਦੇ ਕਲਾਮ ਦੀ ਹਾਜ਼ਰੀਨ ਨੇ ਖੂਬ ਸਰਾਹਣਾ ਕੀਤੀ।ਪਾਕਿਸਤਾਨ ਦੇ ਹਾਈ ਕਮਿਸ਼ਨਰ ਜਨਾਬ ਸਈਅਦ ਹੈਦਰ ਸ਼ਾਹ ਨੇ ਆਰਟ ਗੈਲਰੀ ਵਲੋਂ ਕਰਵਾਏ ਗਏ ਇਸ ਉਪਰਾਲੇ ਨੂੰ ਵਿਸ਼ਵ ਏਕਤਾ ਤੇ ਭਾਈਚਾਰਿਆਂ ਦਰਮਿਆਨ ਪਿਆਰ ਤੇ ਮੁਹੱਬਤ ਦਾ ਪ੍ਰਤੀਕ ਦੱਸਿਆ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media