ਧੂਰੀ, 25 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਤਾ ਸ਼੍ਰੀ ਨੈਣਾ ਦੇਵੀ ਪੈਦਲ ਸੰਘ ਧੂਰੀ ਦੀ ਇੱਕ ਮੀਟਿੰਗ ਰਾਜ ਸ਼ਰਮਾ ਦੀ ਅਗਵਾਈ ਵਿੱਚ ਸ਼੍ਰੀ ਗਨੇਸ਼ ਮੰਦਰ
ਚੈਂਬਰ ਬਾਗ ਵਿਖੇ ਹੋਈ ਜਿੱਥੇ ਨਵੇਂ ਪ੍ਰਧਾਨ ਦੀ ਚੋਣ ਲਈ ਸੰਜੀਵ ਗਰਗ (ਜੋਨੀ), ਹਰਦੀਪ ਸਿੰਘ ਦੀ ਦੋ ਮੈਂਬਰੀ ਕਮੇਟੀ ਗਠਿਤ ਕੀਤੀ ਗਈ।ਸੰਜੀਵ ਗਰਗ ਵੱਲੋਂ ਲਲਿਤ ਮੋਹਨ ਵਰਮਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕਰਨ ਉਪਰੰਤ ਸਰਬਸੰਮਤੀ ਨਾਲ ਵਰਮਾ ਪ੍ਰਧਾਨ ਚੁਣੇ ਗਏ।ਇਸ ਚੋਣ ਮੀਟਿੰਗ ਦੌਰਾਨ ਸੁਰਿੰਦਰ ਸਿੰਗਲਾ ਨੂੰ ਸੀਨੀਅਰ ਮੀਤ ਪ੍ਰਧਾਨ, ਅਜੈ ਗਰਗ ਜਨਰਲ ਸਕੱਤਰ, ਰਾਕੇਸ਼ ਸਿੰਗਲਾ ਅਤੇ ਜੀਵਨ ਕੁਮਾਰ ਸਕੱਤਰ, ਦਵਿੰਦਰ ਕੁਮਾਰ ਕੈਸ਼ੀਅਰ, ਅਜੈ ਸੈਣੀ ਸਲਾਹਕਾਰ, ਹਰਦੀਪ ਸਿੰਘ ਮੀਤ ਪ੍ਰਧਾਨ, ਸੰਜੀਵ ਗਰਗ ਪ੍ਰੈਸ ਸਕੱਤਰ ਅਤੇ ਕਰਨੈਲ ਸਿੰਘ ਨੂੰ ਇੰਚਾਰਜ ਨਿਯੁੱਕਤ ਕੀਤਾ ਗਿਆ।ਇਸ ਮੌਕੇ ਵਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਕ੍ਰਿਸ਼ਨ ਕੁਮਾਰ, ਪ੍ਰਵੀਨ, ਤਰਸੇਮ, ਮਿੰਟੂ, ਨਿਤਨ, ਸ਼ੰਭੂ, ਟੋਨੀ, ਹੈਪੀ ਅਤੇ ਪਰਦੀਪ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media