ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜਗਾਰ ਦੇ
ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਵਿਖੇ ਸੈਸ਼ਨ 2018-19 ਦੌਰਾਨ ਲੜਕੀਆਂ ਲਈ ਕਈ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਵਿਚ ਇਕ ਸਾਲਾ ਸਰਟੀਫਿਕੇਟ ਕੋਰਸ ਇਨ ਡਰੈਸ ਡੀਜਾਈਨਿੰਗ ਕਟਿੰਗ ਐਂਡ ਟੇਲਰਿੰਗ, ਇਕ ਸਾਲਾ ਡਿਪਲੋਮਾ ਇੰਨ ਫੈਸ਼ਨ ਡੀਜਾਈਨਿੰਗ, ਇਕ ਸਾਲਾ ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡੀਜਾਈਨਿੰਗ, ਇਕ ਸਾਲਾ ਡਿਪਲੋਮਾ ਇੰਨ ਕੋਸਮੇਟੋਲੋਜੀ, ਇਕ ਸਾਲਾ ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ (ਲੜਕੇ ਅਤੇ ਲੜਕੀਆਂ) ਲਈ ਅਤੇ ਛੇ ਮਹੀਨੇੇ ਦਾ ਸਰਟੀਫਿਕੇਟ ਕੋਰਸ ਇੰਨ ਵੈਬ ਡੀਜ਼ਾਈਨਿੰਗ, 6 ਮਹੀਨੇੇ ਦਾ ਸਰਟੀਫਿਕੇਟ ਕੋਰਸ ਇੰਨ ਆਫਿਸ ਮੈਨੇਜਮੈਂਟ ਐਂਡ ਸੈਕ੍ਰੇਟਰੀਅਲ ਪ੍ਰੈਕਟੀਸਿਜ਼, 6 ਮਹੀਨੇੇ ਦਾ ਸਰਟੀਫਿਕੇਟ ਕੋਰਸ ਇੰਨ ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲਜ਼ ਵਿਸ਼ਿਆ ਦੇ ਕੋਰਸ/ਡਿਪਲੋਮੇ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ ਦੀ ਡਾਈਰੈਕਟਰ, ਡਾ. ਮਨਦੀਪ ਕੌਰ ਨੇ ਕਿਹਾ ਕਿ ਇਹਨਾਂ ਕੋਰਸਾਂ/ਡਿਪਲੋਮਿਆਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ 28 ਜੂਨ 2018 ਤੱਕ ਆਨਲਾਈਨ ਰਜਿਸਟ੍ਰੇਸ਼ਨ ਯੂਨੀਵਰਸਿਟੀ ਵੈੱਬਸਾਈਟ ਤੇ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਵਿਭਾਗ ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media