ਸਮਰਾਲਾ, 25 ਜੂਨ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦਾ ਇੱਕ ਵਿਸ਼ੇਸ਼ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
(ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਇਆ।ਸਮਾਗਮ ਸਬੰਧੀ ਸਭਾ ਦੇ ਸਕੱਤਰ ਦੀਪ ਦਿਲਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਵਿੱਚ ਮਾ. ਪੁਖਰਾਜ ਸਿੰਘ ਘੁਲਾਲ ਨੂੰ ਸਰਕਾਰੀ ਸੇਵਾ ਤੋਂ ਮੁਕਤ ਹੋਣ ’ਤੇ ਅਤੇ ਸੰਦੀਪ ਸਮਰਾਲਾ, ਬਲਬੀਰ ਸਿੰਘ ਸਿੰਘ ਬੱਬੀ ਤੱਖਰਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਤਿੰਨੇ ਸਨਮਾਨਿਤ ਸਖਸ਼ੀਅਤਾਂ ਨੂੰ ਸਨਮਾਨ ਪੱਤਰ, ਕਿਤਾਬਾਂ ਦਾ ਸੈਟ ਅਤੇ ਲਿਖਣ ਲਈ ਡਾਇਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸਭਾ ਦੇ ਇਨ੍ਹਾਂ ਸਰਗਰਮ ਮੈਂਬਰਾਂ ਤੋਂ ਭਵਿੱਖ ਵਿੱਚ ਹੋਰ ਚੰਗਾ ਲਿਖਣ ਦੀ ਆਸ ਪ੍ਰਗਟਾਈ ਗਈ।ਸਭਾ ਦੇ ਸੀਨੀ: ਮੀਤ ਪ੍ਰਧਾਨ ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ) ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾ. ਪੁਖਰਾਜ ਸਿੰਘ ਘੁਲਾਲ ਆਪਣੇ ਅਧਿਆਪਨ ਜੀਵਨ ਵਿੱਚ ਵਿਦਿਆਰਥੀਆਂ ਨੂੰ ਬਹੁਤ ਚੰਗੀ ਅਗਵਾਈ ਦਿੰਦੇ ਰਹੇ ਹਨ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਅੱਗੇ ਆਉਣਗੇ।ਕਹਾਣੀਕਾਰ ਸੁਖਜੀਤ ਨੇ ਬਲਬੀਰ ਸਿੰਘ ਬੱਬੀ ਨੂੰ ਪੰਜਾਬੀ ਦੇ ਤਕਰੀਬਨ ਸਾਰੇ ਅਖਬਾਰਾਂ ਵਿੱਚ ਕਰੰਟ ਵਿਸ਼ਿਆਂ ਉਤੇ ਲੇਖ ਲਿਖਣ ਲਈ ਵਧਾਈ ਦਿੱਤੀ ਅਤੇ ਕਹਾਣੀਕਾਰ ਸੰਦੀਪ ਸਮਰਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੌਜਵਾਨ ਕਹਾਣੀਕਾਰ ਦੀਆਂ ਕਹਾਣੀਆਂ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ‘ਹੁਣ’ ਅਤੇ ‘ਰਾਗ’ ਵਿੱਚ ਛਪਣੀਆਂ ਪੰਜਾਬੀ ਸਾਹਿਤ ਸਭਾ ਸਮਰਾਲਾ ਲਈ ਮਾਣ ਵਾਲੀ ਗੱਲ ਹੈ।ਇਨ੍ਹਾਂ ਤੋਂ ਇਲਾਵਾ ਕਹਾਣੀਕਾਰ ਸੁਰਿੰਦਰ ਰਾਮਪੁਰੀ, ਮੁਖਤਿਆਰ ਸਿੰਘ ਖੰਨਾ, ਅਜਮੇਰ ਸਿੱਧੂ, ਅਵਤਾਰ ਸਿੰਘ ਸੰਧੂ, ਕਮਲਜੀਤ ਨੀਲੋਂ, ਗੁਰਭਗਤ ਗਿੱਲ, ਸਿਮਰਜੀਤ ਸਿੰਘ ਕੰਗ, ਜਗਦੇਵ ਸਿੰਘ ਘੁੰਗਰਾਲੀ, ਐਡਵੋਕੇਟ ਨਰਿੰਦਰ ਸ਼ਰਮਾ, ਨਿਰਭੈ ਸਿੰਘ ਸਿੱਧੂ, ਕਹਾਣੀਕਾਰ ਨੇਤਰ ਮੱਤੋਂ, ਲਾਭ ਸਿੰਘ ਬੇਗੋਵਾਲ, ਦਰਸ਼ਨ ਸਿੰਘ ਕੰਗ, ਗੁਰਮੀਤ ਆਰਿਫ, ਅਮਨਦੀਪ ਕੌਸ਼ਲ, ਬਲਵੰਤ ਸਿੰਘ ਮਾਂਗਟ, ਮਾ. ਪੇਮ ਨਾਥ, ਇੰਦਰਜੀਤ ਸਿੰਘ ਕੰਗ, ਮਨਜੀਤ ਘਣਗਸ, ਨਵਰਾਜ ਸਿੱਧੂ, ਅਵਤਾਰ ਸਿੰਘ ਓਟਾਲ, ਚਮਕੌਰ ਸਿੰਘ ਘਣਗਸ, ਨਰਿੰਦਰ ਮਣਕੂ ਗ਼ਜ਼ਲਗੋ, ਲੀਲ ਦਿਆਲਪੁਰੀ, ਸੰਜੀਵ ਕਲਿਆਣ, ਬਾਬੂ ਸਿੰਘ ਚੌਹਾਨ, ਕੇਵਲ ਸਿੰਘ ਮੰਜਾਲੀਆਂ, ਸੰਤੋਖ ਸਿੰਘ ਕੋਟਾਲਾ, ਹਰਬੰਸ ਸਿੰਘ ਰਾਏ, ਰਾਜਵੀਰ ਸਿੰਘ ਰਾਣਵਾਂ, ਨਰਿੰਦਰ ਸਿੰਘ ਮੰਜਾਲੀਆਂ, ਗੁਰਦੇਵ ਸਿੰਘ ਅਤੇ ਹਰਵਿੰਦਰ ਘਣਗਸ ਆਦਿ ਵੀ ਇਸ ਸਨਮਾਨ ਸਮਾਗਮ ਵਿੱਚ ਸ਼ਾਮਿਲ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media