ਸਮਰਾਲਾ, 25 ਜੂਨ (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਦੇ ਉਭਰ ਰਹੇ ਗਾਇਕ ਰੌਕੀ ਪ੍ਰਿੰਸ ਦਾ ਸਿੰਗਲ ਟਰੈਕ ‘ਗੱਲ ਦਿਲ ਦੀ …..’ ਦੀ ਪ੍ਰਮੋਸ਼ਨ ਲਈ ਅੱਜ
ਸਮਰਾਲਾ ਦੇ ਸਵਰਾਜ ਫਾਰਮ ਵਿਖੇ ਰਵੀ ਥਾਪਰ ਪ੍ਰਧਾਨ ਰਾਮ ਲੀਲਾ ਕਮੇਟੀ ਗੜ੍ਹੀ ਵਾਲਾ ਮੰਦਰ, ਸੂਰੀਆ ਕਾਂਤ ਸਾਹਿਤਕਾਰ ਵੱਲੋਂ ਸਾਂਝੇ ਤੌਰ `ਤੇ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਰੌਕੀ ਪ੍ਰਿੰਸ ਨੇਗਾਣੇ ਸਬੰਧੀ ਦੱਸਿਆ ਕਿ ਉਸ ਦਾ ਇਹ ਗੀਤ ਯੂ ਟਿਊਬ ਅਤੇ ਫੇਸ ਬੁੱਕ `ਤੇ ਅਤੇ ਇਸ ਗੀਤ ਦੀ ਐਮ.ਪੀ ਥ੍ਰੀ ਸਾਰੀਆਂ ਸਾਈਟਸ ਤੇ ਚਲ ਰਹੀ ਹੈ।ਇਸ ਗੀਤ ਨੂੰ ਦਲਵੀਰ ਬਰਵਾਲ਼ੀ ਨੇ ਕਲਮਬੰਦ ਕੀਤਾ ਹੈ, ਮਿਊਜ਼ਕ ਜੇ.ਜੇ ਮਾਸਟਰ ਦੁਆਰਾ ਦਿੱਤਾ ਗਿਆ ਹੈ।ਇਸ ਗੀਤ ਦੇ ਵੀਡੀਓ ਡਾਇਰੈਕਟਰ ਪੰਕਜ ਰਾਏ ਹਨ ਅਤੇ ਗੀਤ ਵਿੱਚ ਮਾਡਲਿੰਗ ਦੀਪ ਸ਼ਾਹੀ ਅਤੇ ਸਿਮਰ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਪੁਰਾਣੇ ਗੀਤਾਂ ਦੀ ਤਰ੍ਹਾਂ ਇਸ ਗੀਤ ਤੋਂ ਬਹੁਤ ਆਸਾਂ ਹਨ।ਉਨਾਂ ਕਿਹਾ ਕਿ ਉਹ ਹਮੇਸ਼ਾਂ ਪਰਿਵਾਰਕ ਗੀਤਾਂ ਨੂੰ ਹੀ ਤਰਜ਼ੀਹ ਦੇਣਗੇ।ਪੋਸਟਰ ਰਿਲੀਜ਼ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਥਾਪਰ, ਵਿਜੈ ਬੱਲੀ, ਹਰੀਸ਼ ਬਿੱਟੂ, ਗਗਨ ਥਾਪਰ ਐਡਵੋਕੇਟ, ਪ੍ਰਭਪ੍ਰੀਤ ਸਿੰਘ ਬੌਂਦਲੀ, ਗਾਇਕ ਮਨਜੀਤ ਸਿੰਘ ਸਮਰਾਲਾ, ਗਣਪਤ ਰਾਏ, ਰਮਨ, ਦੀਪ ਸ਼ਾਹੀ, ਤਿਵਾੜੀ, ਅਰਜੁਨ, ਗੀਤਕਾਰ ਰਾਣਾ ਭਗਵਾਨਪੁਰੀ, ਗਗਨਦੀਪ ਸਿੰਘ, ਕਰਮਜੀਤ ਸਿੰਘ ਬਾਲਿਓਂ ਆਦਿ ਤੋਂ ਇਲਾਵਾ ਹੋ ਸਭਿਆਚਾਰਕ ਪ੍ਰੇਮੀ, ਗੀਤਕਾਰ ਅਤੇ ਗਾਇਕ ਹਾਜਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media