ਘਰਾਂ ਵਾਲਿਆਂ ਨੂੰ ਵੀ ਸਿਖਾਈ ਦੁੱਧ ਦੀ ਜਾਂਚ ਕਰਨੀ
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਅੰਮ੍ਰਿਤਸਰ ਜਿਲ੍ਹੇ ਦੇ ਵਾਸੀਆਂ ਨੂੰ ਸਾਫ-ਸੁਥਰੇ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਜੋਗਿੰਦਰ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਕ੍ਰਿਸ਼ਨਾ ਸੂਕੇਅਰ ਵਿਖੇ ਦੁੱਧ ਖੱਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ ਅਤੇ ਇਸ ਸਮੇਂ ਲੋਕਾਂ ਦੇ ਘਰਾਂ ਵਿਚ ਆਉਂਦੇ ਦੁੱਧ ਦੀ ਜਾਂਚ ਕੀਤੀ ਗਈ।ਕੈਂਪ ਵਿੱਚ ਲਏ 30 ਦੁੱਧ ਦੇ ਨਮੂਨਿਆਂ ਦੀ ਜਾਂਚ ਵਿਚੋਂ 19 ਵਿੱਚ 4-15 ਫੀਸਦੀ ਪਾਣੀ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਕੋਈ ਵੀ ਹਾਨੀਕਾਰਕ ਤੱਤ ਦੁੱਧ ਦੇ ਨਮੂਨਿਆਂ ਵਿੱਚ ਨਹੀਂ ਪਾਇਆ ਗਿਆ।ਇਸ ਮੌਕੇ ਉਨਾਂ ਘਰਾਂ ਵਾਲਿਆਂ ਨੂੰ ਵੀ ਦੁੱਧ ਦੀ ਜਾਂਚ ਕਰਨ ਦਾ ਹੁਨਰ ਸਿਖਾਇਆ, ਤਾਂ ਜੋ ਲੋਕ ਦੁਕਾਨਾਂ ਤੇ ਦੋਧੀਆਂ ਤੋਂ ਆਉਦੇ ਦੁੱਧ ਦੀ ਖ਼ੁਦ ਜਾਂਚ ਕਰਕੇ ਚੰਗੀ ਸਿਹਤ ਕਾਇਮ ਰੱਖ ਸਕਣ।ਕੈਂਪ ਵਿੱਚ ਦਿਲਜੋਤ ਸਿੰਘ ਡੇਅਰੀ ਟੇਕਨੋਲੋਜਿਸਟ ਨੇ ਖਪਤਕਾਰਾਂ ਵੱਲੋਂ ਵਰਤੇ ਜਾਂਦੇ ਦੁੱਧ ਦੇ ਸੈਂਪਲ ਟੈਸਟ ਕੀਤੇ ਅਤੇ ਮੌਕੇ ਤੇ ਹੀ ਸੈਂਪਲਾਂ ਦੀ ਰਿਪੋਰਟ ਦਿੱਤੀ।
ਜੋਗਿੰਦਰ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਡੇਅਰੀ ਨੇ ਖੱਪਤਕਾਰਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਅਤੇ ਦੁੱਧ ਨੂੰ ਲੰਬੇ ਸਮੇਂ ਤੱਕ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਕੈਂਪ ਦਾ ਪ੍ਰਬੰਧ ਕੁਲਬੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਅਜਨਾਲਾ ਅਤੇ ਸੁਖਜੀਤ ਸਿੰਘ ਪਲਾਂਟ ਅਪਰੇਟਰ ਵਲੋਂ ਕੀਤਾ ਗਿਆ।
Punjab Post Daily Online Newspaper & Print Media