Thursday, April 9, 2026

ਟ੍ਰੈਫਿਕ ਪੁਲਿਸ ਨੇ ਵੀ ਨਸ਼ਿਆਂ ਖਿਲਾਫ ਜਾਗਰੂਕ ਹੋਣ ਦਾ ਦਿੱਤਾ ਹੋਕਾ

ਬੈਨਰਾਂ ਤੇ ਨਾਅਰਿਆਂ ਨਾਲ ਲੋਕਾਂ ਨੂੰ ਕੀਤਾ ਨਸ਼ਿਆਂ ਖਿਲਾਫ ਸੁਚੇਤ

PPN2706201816ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋ ਮਨਾਏ ਜਾ ਰਹੇ ਕੌਮਾਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਟਰੈਫਿਕ ਪੁਲਿਸ ਅੰਮ੍ਰਿਤਸਰ ਵਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਟਰੈਫਿਕ ਪੁਲਿਸ ਕਰਮਚਾਰੀਆ, ਐਨ.ਸੀ.ਸੀ ਫਸਟ ਬਟਾਲੀਅਨ ਦੇ ਕੈਡਿਟ ਅਤੇ ਸਾਂਝੀ ਛਾਂ ਸੰਸਥਾ ਵਲੋਂ ਸਾਂਝੇ ਤੋਰ ’ਤੇ ਰੋਡ ਸ਼ੋਅ ਕੱਢਿਆ ਗਿਆ।ਇਸ ਰੈਲੀ ਨੂੰ ਗੌਰਵ ਤੂਰਾ ਆਈ.ਪੀ.ਐਸ ਏ.ਡੀ.ਸੀ.ਪੀ ਟਰੈਫਿਕ ਨੇ ਕਿਚਲੂ ਚੌਕ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਟਰੈਫਿਕ ਕਰਮਚਾਰੀਆਂ ਨੇ ਮੋਟਰ ਸਾਈਕਲਾਂ ਉਤੇ ਸਵਾਰ ਹੋ ਕੇ ਹੱਥਾਂ ਵਿੱਚ ਨਸ਼ਾ ਵਿਰੋਧੀ ਬੈਨਰ ਤਖਤੀਆਂ ਫੜ੍ਹ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਦੇ ਹੋਏ ਲੋਕਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਤੋ ਜਾਗਰੂਕ ਕਰਾਇਆ।ਐਨ.ਸੀ.ਸੀ ਕੈਡਿਟਸ ਨੇ ਸਾਂਝੀ ਛਾਂ ਸੰਸਥਾ ਦੇ ਮੈਂਬਰਾਂ ਨਾਲ ਮਾਰਚ ਕੀਤਾ ਅਤੇ ਹੱਥਾਂ ਵਿੱਚ ਨਸ਼ਿਆਂ ਦੇ ਮਾਰੂ ਪ੍ਰਭਾਵ ਸਬੰਧੀ ਬੈਨਰ ਫੜ ਕੇ ਅਕਾਸ਼ ਗੂੰਜਦੇ ਨਾਹਰਿਆਂ ਨਾਲ ਆਮ ਲੋਕਾਂ ਨੂੰ ਨਸ਼ਿਆਂ ਤੋ ਬਚਣ ਦਾ ਸੁਨੇਹਾ ਦਿੱਤਾ।
ਇਸ ਮੋਕੇ ਗੌਰਵ ਤੂਰਾ ਆਈ.ਪੀ.ਐਸ ਏ.ਡੀ.ਸੀ.ਪੀ-ਟਰੈਫਿਕ ਨੇ ਦੱਸਿਆ ਕਿ ਜਾਗਰੂਕਤਾ ਨਾਲ ਹੀ ਹਰ ਬੁਰਾਈ ’ਤੇ ਕਾਬੂ ਪਾਇਆ ਜਾ ਸਕਦਾ ਹੈ।ਇਸ ਮੋਕੇ ਇੰਸ: ਅਮੋਲਕ ਸਿੰਘ, ਇੰਸ: ਕੁਲਦੀਪ ਕੌਰ, ਸਬ-ਇੰਸ: ਪਰਮਜੀਤ ਸਿੰਘ, ਸਾਂਝੀ ਛਾਂ ਸੰਸਥਾ ਵਲੋ ਮਾਸਟਰ ਮੀਰਾਕੋਟ ਅਤੇ ਵਲੰਟੀਅਰ ਐਨ.ਸੀ.ਸੀ ਫਸਟ ਪੰਜਾਬ ਬਟਾਲੀਅਨ ਵੱਲੋ ਸੂਬੇਦਾਰ ਸੁਨੀਤ ਸਿੰਘ, ਐਚ.ਸੀ ਹਰਵਿੰਦਰ ਸਿੰਘ, ਐਚ.ਸੀ ਸਾਂਝੀ ਵਰਜਿਸ਼ ਨੂੰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply