Tuesday, April 7, 2026

ਗੁਰਦੀਪ ਪਹਿਲਵਾਨ ਦੇ ਕਤਲ `ਚ ਨਾਮਜ਼ਦ ਇੱਕ ਹੋਰ ਦੋਸ਼ੀ ਗ੍ਰਿਫਤਾਰ

PPN2706201822ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਦੀਆਂ ਹਦਾਇਤਾਂ ਅਨੁਸਾਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਦਰਜ ਮੁਕੱਦਮਾਂ ਨੰਬਰ 264 ਮਿਤੀ 03-06-2018 ਬਾਰੇ ਜਗਮੋਹਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਅਤੇ ਹਰਜੀਤ ਸਿੰਘ ਧਾਰੀਵਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਵਿੱਚ ਬਣਾਈ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੇ ਪਲਵਿੰਦਰ ਸਿੰਘ ਏ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਇੰਸਪੈਕਟਰ ਜੋਗਾ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅੰਮ੍ਰਿਤਸਰ ਦੀ ਮਦਦ ਨਾਲ ਮ੍ਰਿਤਕ ਗੁਰਦੀਪ ਪਹਿਲਵਾਨ ਦਾ ਕਤਲ ਕਰਵਾਉਣ ਵਿੱਚ ਸ਼ਾਮਲ ਦੋਰਾਨੇ ਤਫ਼ਤੀਸ਼ ਨਾਮਜਦ ਹੋਏ ਦੋਸ਼ੀ ਕਾਰਤਿਕ ਉਰਫ ਘੋੜਾ ਪੁੱਤਰ ਸੋਮ ਨਾਥ ਵਾਸੀ ਛਬੀਲ ਵਾਲੀ ਹਰੀਜਨ ਕਲੋਨੀ ਬਾਹਰਵਾਰ ਗਿਲਵਾਲੀ ਗੇਟ ਅੰਮ੍ਰਿਤਸਰ ਨੂੰ ਏ.ਐਸ.ਆਈ ਨਰਿੰਦਰ ਸਿੰਘ ਚੌਂਕੀ ਦੁਰਗਿਆਨਾ ਮੰਦਿਰ ਰੇਲਵੇ ਸਟੇਸ਼ਨ ਨੇੜਿਓਂ ਕਾਬੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮੁੱਕਦਮਾ ਵਿੱਚ ਨਾਮਜਦ ਦੋਸ਼ੀਆਨ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਭੁਪਿੰਦਰ ਸਿੰਘ ਉਰਫ ਸੋਨੁੰ ਕੰਗਲਾ, ਬੋਬੀ ਮਲਹੋਤਰਾ, ਅਤੇ ਰਵਨੀਤ ਸਿੰਘ ਉਰਫ ਸੋਨੁੰ ਮੋਟਾ, ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜੋ ਇਸ ਵਕਤ ਜੇਲ ਵਿੱਚ ਬੰਦ ਹਨ।ਇਹਨਾਂ ਦੇ ਬਾਕੀ ਸਾਥੀਆਂ ਰਜਤ ਮਲਹੋਤਰਾ ਉਰਫ ਕਰਨ ਮਸਤੀ, ਅੰਗਰੇਜ ਸਿੰਘ, ਅਰੂਨ ਛੁਰੀਮਾਰ, ਅਤੇ ਅਮਨਪ੍ਰੀਤ ਸਿੰਘ ਉਰਫ ਰਿੰਕਾ, ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।ਜਿੰਨਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕਾ ਸਿਟੀ ਅਤੇ ਗੈਰ ਇਲਾਕਾ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ।ਕਾਬੂ ਕੀਤੇ ਕਾਰਤਿਕ ਉਰਫ ਘੋੜਾ ਉਕਤ ਨੂੰ ਮਾਨਯੋਗ ਮੈਜਿਸਟਰੇਟ ਸਾਹਿਬ ਦੇ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ।  

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply