ਪੈਟਰੋਲ ਪੰਪ ਮਾਲਕਾਂ ਨੂੰ ਦਿੱਤੀ ਹਦਾਇਤ ਬਿਨ੍ਹਾਂ ਹੈਲਮੈਂਟ ਤੋਂ ਨਾ ਦਿੱਤਾ ਜਾਵੇ ਪੈਟਰੋਲ
ਪਠਾਨਕੋਟ, 29 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅੱਜ ਖੁਰਾਕ ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਦਫਤਰ ਪਠਾਨਕੋਟ ਵਲੋਂ ਤਾਰਾਗੜ੍ਹ ਵਿਖੇ ਸਥਿਤ ਸਰਾਫ ਫੀਲਿੰਗ ਸਟੇਸਨ ਤੇ ਇਕ ਵਿਸ਼ੇਸ਼ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ।ਇਸ ਦੀ ਪ੍ਰਧਾਨਗੀ ਸਹਾਇਕ ਖੁਰਾਕ ਤੇ ਸਪਲਾਈ ਅਫਸ਼ਰ ਤਾਰਾਗੜ੍ਹ ਸ੍ਰੀਮਤੀ ਬਿਮਲਾ ਦੇਵੀ ਨੇ ਕੀਤੀ।ਇਸ ਸਮੇਂ ਨਸੀਬ ਸੈਣੀ ਇੰਸਪੈਕਟਰ, ਅੰਕੁਸ਼ ਸਲਾਰੀਆ ਇੰਸਪੈਕਟਰ, ਗਗਨਦੀਪ ਇੰਸਪੈਕਟਰ ਅਤੇ ਹੋਰ ਸਟਾਫ ਹਾਜ਼ਰ ਸੀ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸੀ੍ਰਮਤੀ ਬਿਮਲਾ ਦੇਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਜਿਲ੍ਹੇ ਅੰਦਰ `ਨੋ ਹੈਲਮੈਂਟ ਨੋ ਪੈਟਰੋਲ` ਦੀ ਇਕ ਮੂਹਿੰਮ ਸੁਰੂ ਕੀਤੀ ਗਈ ਹ। ਜਿਸ ਅਧੀਨ ਅਧਿਕਾਰੀਆਂ ਵਲੋਂ ਵੱਖ-ਵੱਖ ਪੈਟਰੋਲ ਪੰਪਾਂ `ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਜੀਵਨ ਅਨਮੋਲ ਹੈ, ਉਹ ਬਿਨ੍ਹਾਂ ਹੈਲਮੈਂਟ ਦੇ ਡਰਾਈਵਿੰਗ ਨਾ ਕਰਨ।ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿਸ ਦੋ ਪਹੀਆਂ ਵਾਹਨ ਚਾਲਕ ਕੋਲ ਹੈਲਮੈਂਟ ਨਾ ਹੋਵੇ ਉਸ ਨੂੰ ਪੈਟਰੋਲ ਨਾ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਅਗਰ ਕੋਈ ਪੈਟਰੋਲ ਪੰਪ ਮਾਲਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਹਰੇਕ ਪੈਟਰੋਲ ਪੰਪ ਤੇ `ਨੋ ਹੈਲਮੈਂਟ ਨੋ ਪੈਟਰੋਲ` ਦਾ ਬੋਰਡ ਵੀ ਲਗਾਇਆ ਜਾਵੇਗਾ।ਉਨ੍ਹਾਂ ਲੋਕਾਂ ਨੂੰ ਇਹ ਵੀ ਜਾਗਰੁਕ ਕੀਤਾ ਕਿ ਆਓ ਅਸੀਂ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਕਾਮਯਾਬ ਕਰੀਏ।
Punjab Post Daily Online Newspaper & Print Media