ਪੱਟੀ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਅੱਤ ਦੀ ਪੈ ਰਹੀ ਗਰਮੀ `ਚ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਕੁੱਝ ਰਾਹਤ ਮਿਲੀ, ਉਥੇ ਥੋੜਾ ਜਿਹਾ ਮੀਂਹ
ਪੈਣ ਨਾਲ ਹੀ ਪੱਟੀ ਦੀਆਂ ਸੜਕਾਂ ਵਲੋਂ ਪਾਣੀ ਦੇ ਟੋਬੇ ਦਾ ਰੂਪ ਧਾਰਣ `ਤੇ ਲੋਕਾਂ `ਚ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ।ਸੜਕਾਂ `ਤੇ ਖੜੇ ਪਾਣੀ ਕਰ ਕੇ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ-ਜਾਣ `ਚ ਭਾਰੀ ਦਿੱਕਤ ਪੇਸ਼ ਆਈ।ਸ਼ਹਿਰ ਦੇ ਬੱਸ ਸਟੈਂਡ, ਗਾਂਧੀ ਸੱਥ, ਕਚਿਹਰੀ ਰੋਡ, ਮੇਨ ਬਜ਼ਾਰ ਅਤੇ ਸ਼ਹਿਰ ਦੇ ਕਈ ਹੋਰ ਥਾਵਾਂ `ਤੇ ਕਈ ਘੰਟੇ ਪਾਣੀ ਸੜਕਾਂ `ਤੇ ਖੜਾ ਰਿਹਾ।ਲੋਕਾਂ ਦਾ ਕਹਿਣਾ ਹੈ ਕਿ ਮਾਮੂਲੀ ਮੀਂਹ ਨੇ ਸਰਕਾਰ ਵੱਲਂੋ ਕੀਤੇ ਵਿਕਾਸ ਕੰਮਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਅੱਗੇ ਦੇਖੋ ਕੀ ਹੁੰਦਾ ਹੈ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media