Monday, June 15, 2026

ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਪਹਿਲੇ ਦਿਨ ਤਿੰਨ ਨਾਟਕਾਂ ਦਾ ਭਾਵਪੂਰਤ ਮੰਚਣ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਸ਼ੋ੍ਮਣੀ ਨਾਟਕਕਾਰ ਕੇਵਲ PPN3006201801ਧਾਲੀਵਾਲ ਦੀ ਅਗਵਾਈ ਹੇਠ 30 ਜੂਨ ਤੋਂ 4 ਜੁਲਾਈ ਤੱਕ ਚੱਲਣ ਵਾਲੇ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਪਹਿਲੇ ਦਿਨ ਤਿੰਨ ਨਾਟਕਾਂ ਦਾ ਭਾਵਪੂਰਤ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਪਹਿਲਾ ਨਾਟਕ ਜੇ.ਐਮ ਬੈਰੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ‘ਰਾਮੂ ਕਮਾਲ’ ਪੇਸ਼ ਕੀਤਾ ਗਿਆ।ਦੂਸਰਾ ਨਾਟਕ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ‘ਮੈਂ ਧੀ ਕਿਉਂ ਜੰਮਾ’ ਪੇਸ਼ ਕੀਤਾ ਗਿਆ ਅਤੇ ਤੀਸਰਾ ਨਾਟਕ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ‘ਕਦੋਂ ਤੱਕ’ ਪੇਸ਼ ਕੀਤਾ ਗਿਆ।
`ਰਾਮੂ ਕਮਾਲ` ਨਾਟਕ ਜੇ ਐਮ ਬੈਜੀ ਦੇ ਨਾਟਕ ਅਡਮਾਈਰਬਲ ਕਰਿਟਨ ਤੇ ਅਧਾਰਿਤ ਹੈ। ਨਾਟਕਕਾਰ ਦਾ ਸਿਧਾਂਤ ਹੈ ਦੁਨਿਆਂ ’ਚ ਕਿਸੇ ਕਿਸਮ ਦੀ ਵਿਵਸਥਾ ਹੋਵੇ, ਉਹਦੇ ਵਿਚੋਂ ਇਕ ਲੀਡਰ ਪੈਦਾ ਹੋ ਜਾਂਦਾ ਹੈ, ਚਾਹੇ ਆਦੀ ਮਾਨਵ ਦੀ ਜ਼ੰਗਲੀ ਜ਼ਿੰਦਗੀ ਹੋਵੇ ਚਾਹੇ ਆਧੁਨਿਕ ਸਮਾਜ ਦੀ ਪੂੰਜੀਵਾਦੀ ਜਾਂ ਸਮਾਚ ਵਾਦੀ ਵਿਵਸਥਾ, ਹਮੇਸ਼ਾ ਇਕ ਹੁਕਮ ਦੇਣ ਵਾਲਾ ਹੁੰਦਾ ਹੈ, ਤੇ ਦੂਜੇ ਹੁਕਮ ਲੈਣ ਵਾਲੇ।
    `ਮੈਂ ਧੀ ਕਿਉਂ ਜੰਮਾਂ` ਇਹ ਨਾਟਕ ਅਣਜੰਮੀਆਂ ਧੀਆਂ ਦੇ ਦਰਦ ਨੂੰ ਬਿਆਨ ਕਰਦਾ ਹੈ। ਡਾ. ਦੀਪਤੀ ਨੇ ਇਸ ਨਾਟਕ ਨੂੰ ਬਿਲਕੁੱਲ ਨਵੇਂ ਦ੍ਰਿਸ਼ਟੀਕੋਨ ਤੋਂ, ਇਕ ਮਾਂ ਦੀ ਨਜ਼ਰ ਤੋਂ ਲਿਖਿਆ ਹੈ।ਇਸ ਨਾਟਕ ਦੀ ਨਾਇਕਾ ਨੂੰ ਪਤਾ ਹੈ ਕਿ, ਇਸ ਸਮਾਜ ਵਿੱਚ ਧੀਆਂ ਦੀ ਕੀ ਦੁਰਦਸ਼ਾ ਹੁੰਦੀ ਹੈ, ਪੜ ਲਿਖ ਕੇ ਵੀ ਉਸ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ, ਬੱਚੀਆਂ ਨਾਲ ਬਲਾਤਕਾਰ ਹੁੰਦ ਨੇ, ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ।ਇਸੇ ਕਰਕੇ ਨਾਟਕ ਦੀ ਨਾਇਕਾ ਆਪਣੇ ਪੇਟ ਵਿੱਚ ਪਲ ਰਹੀਂ ਧੀ ਨੂੰ ਅਬਾਰਸ਼ਨ ਰਾਹੀਂ ਖ਼ਤਮ ਕਰਨਾ ਚਾਹੁੰਦੀ ਹੈ।ਉਹ ਕਹਿੰਦੀ ਹੈ ਕਿ ਜੇਕਰ ਔਰਤ ਨੂੰ ਸਮਾਜ ਨੇ ਇਜ਼ਤ ਨਹੀਂ ਦੇਣੀ ਤਾਂ ਉਸਨੂੰ ਇਸ ਦੁਨੀਆਂ ਵਿੱਚ ਲਿਆਉਣ ਦਾ ਕੀ ਫਾਇਦਾ।ਇਹ ਨਾਟਕ ਸਮਾਜ ਦੇ ਵੱਖ-ਵੱਖ ਵਰਗ ਦੀਆਂ ਔਰਤਾਂ ਦੀ ਕਹਾਣੀ ਪੇਸ਼ ਕਰਦਾ ਹੈ।ਇਸ ਨਾਟਕ ਦੇ ਕਲਾਕਾਰ ਡੋਲੀ ਸੱਡਲ, ਸੁਖਵਿੰਦਰ ਵਿਰਕ, ਰਾਜਬੀਰ ਕੌਰ, ਸੁਖਵਿੰਦਰ ਕੌਰ ਸਿੱਧੂ, ਲਵਲੀਨ ਕੌਰ, ਅਮਰਜੀਤ ਕੌਰ, ਜਤਿੰਦਰ ਸੋਨੂੰ ਸਨ।
    ‘ਕਦੋਂ ਤੱਕ’ ਇਸ ਇਕ ਪਾਤਰੀ ਨਾਟਕ ਰਾਹੀਂ ਪੰਜਾਬ ਅੰਦਰ ਨਸ਼ਿਆਂ ਦੀ ਲਪੇਟ ਵਿੱਚ ਆਏ ਇਕ ਨੌਜੁਆਨ (ਕਲਾਕਾਰ ਸਾਰਥਕ ਹਾਂਡਾ) ਦੀ ਕਹਾਣੀ ਹੈ, ਉਹ ਨੌਜੁਆਨ ਜੋ ਮਰ ਚੁੱਕਾ ਹੈ, ਤੇ ਹੁਣ ਆਪਣੀ ਅਰਥੀ ਤੋਂ ਉਠ ਕੇ ਦਰਸ਼ਕਾਂ ਦੇ ਰੂਬਰੂ ਹੁੰਦਾ ਹੈ।ਨੌਜੁਆਨ ਰਾਹੀਂ ਮਾਂ ਬਾਪ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਨੇ, ਬੱਚਿਆਂ ਦੀਆਂ ਪ੍ਰਾਪਤੀਆਂ ਤੇ ਮਿਹਨਤ ਨੂੰ ਅਧਿਆਪਕ ਤੇ ਸਕੂਲ ਆਪਣੇ ਖਾਤੇ ਵਿੱਚ ਗਿਣ ਲੈਂਦੇ ਨੇ, ਪਰ ਬੱਚਿਆਂ ਦੇ ਸੁਪਨਿਆਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਉਹਨਾਂ ਦੇ ਹਾਣ ਦਾ ਸੰਸਾਰ ਨਹੀਂ ਦੇਂਦੇ ਤੇ ਇਹ ਵਰਤਾਰਾ, ਬੱਚਿਆਂ ਨੂੰ ਗਲਤ ਰਸਤਿਆਂ ਤੇ ਤੌਰਕੇ, ਭਟਕਣ ਦਾ ਸ਼ਿਕਾਰ ਬਣਾਉਂਦਾ ਹੈ।ਜਿਸ ਲਈ ਸਮਾਜ, ਮਾਪੇ, ਸਿੱਖਿਆ ਪ੍ਰਬੰਧ ਅਤੇ ਸਰਕਾਰ ਸਭ ਦੋਸ਼ੀ ਨੇ, ਪਰ ਕਸੂਰ ਸਾਰਾ ਨੌਜਵਾਨਾਂ ਦਾ ਹੀ ਕੱਢਿਆ ਜਾਦਾ ਹੈ।
    ਇਸ ਮੌਕੇ ਭੁਪਿੰਦਰ ਸਿੰਘ ਸੰਧੂ, ਅਰਤਿੰਦਰ ਸੰਧੂ, ਪਵੇਲ ਸੰਧੂ, ਪਾਰਥੌ ਬੈਨਰਜੀ, ਮਲਵਿੰਦਰ ਸਿੰਘ, ਲਖਬੀਰ ਸਿੰਘ ਨਿਜਾਮਪੁਰ ਆਦਿ ਹਾਜਰ ਸਨ।
  

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply