ਬਠਿੰਡਾ, 1 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਭਾਈ ਮਤੀਦਾਸ ਨਗਰ ਗਲੀ ਨੰਬਰ 18 ਵਿੱਚ ਇੱਕ ਕਲਯੁਗੀ ਮਾਂ ਨੇ ਆਪਣੇ ਦਿਲ ਦੇ
ਟੁੱਕੜੇ 6 ਸਾਲਾ ਬੱਚੇ ਦੀ ਬੜੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਗਲੇ `ਤੇ ਵਾਰ ਕੀਤੇ ਅਤੇ ਬੱਚਾ ਚੀਕੇ ਨਾ ਇਸ ਕਰਕੇ ਮੰੂਹ ਵਿੱਚ ਕੱਪੜਾ ਪਾਉਣ ਉਪਰੰਤ ਇਹ ਕਾਰਾ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਹਰਕੀਰਤ ਸਿੰਘ ਪੁੱਤਰ ਪਰਮਿੰਦਰ ਸਿੰਘ (2012) ਲਾਰਡ ਰਾਮਾ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਪੜ੍ਹਦਾ ਸੀ ਅਤੇ ਰਾਜਵੀਰ ਕੌਰ ਨੇ ਡਿਪਰੈਸ਼ਨ ਵਿੱਚ ਆ ਕੇ ਤੇਜ਼ਧਾਰ ਹਥਿਆਰ ਨਾਲ ਗਲ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ।ਸੂਤਰਾਂ ਅਨੁਸਾਰ ਘਰ ਵਿੱਚ ਬੱਚੇ ਦੇ ਦਾਦਾ, ਦਾਦੀ ਅਤੇ ਬੱਚੇ ਦਾ ਪਿਤਾ ਵੀ ਮੌਜੂਦ ਸਨ ਅਤੇ ਕਮਰੇ ਵਿੱਚ ਸਿਰਫ ਬੱਚਾ ਤੇ ਉਸ ਦੀ ਮਾਤਾ ਹੀ ਸਨ ਅਤੇ ਪਿਤਾ ਬਾਹਰ ਕਾਰ ਧੌ ਰਿਹਾ ਸੀ।ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਆਪ ਹੀ ਘਰ ਵਿੱਚ ਰੌਲਾ ਪਾ ਦਿੱਤਾ ਅਤੇ ਗਲੀ ਗੁਆਂਢ ਦੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ ਅਤੇ ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ `ਤੇ ਐਸ.ਪੀ ਸਿਟੀ ਗੁਰਮੀਤ ਸਿੰਘ, ਐਸ.ਐਚ.ਓ ਸਿਵਲ ਲਾਈਨ ਰਛਪਾਲ ਸਿੰਘ, ਏ.ਐਸ.ਆਈ ਸੰਜੀਵ ਕੁਮਾਰ ਤੇ ਮਾਡਲ ਟਾਉਨ ਪੁਲਿਸ ਦੇ ਇੰਚਾਰਜ ਹਰਨੇਕ ਸਿੰਘ ਲੇਡੀ ਪੁਲਿਸ ਸਮੇਤ ਪਹੁੰਚੇ ਅਤੇ ਬਣਦੀ ਕਾਰਵਾਈ ਕੀਤੀ।ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਪਤਾ ਨਹੀ ਲੱਗਿਆ ਕਿ ਕਲਯੁੱਗੀ ਮਾਂ ਨੇ ਆਪਣੇ ਹੀ ਹੋਣ ਪੁੱਤਰ ਦਾ ਕਤਲ ਕਿਉਂ ਕੀਤਾ। ਇਹ ਸਭ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media