ਭੀਖੀ, 1 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਜੱਥਾ ਇਨਸਾਫ ਮੋਰਚੇ
ਵਿੱਚ ਸਾਮਲ ਹੋਣ ਲਈ ਗੁਰੂਦੁਆਰਾ ਸਹਿਬ ਪਿੰਡ ਅਤਲਾ ਖੁਰਦ ਤੋਂ ਬਰਗਾੜੀ ਲਈ ਜਥਾ ਰਵਾਨਾ ਹੋਇਆ।ਸੁਖਚੈਨ ਸਿੰਘ ਅਤਲਾ ਨੇ ਇਸ ਸਮੇਂ ਦੱਸਿਆ ਕਿ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ, ਬਹਿਬਲ ਅਤੇ ਸਿੱਖ ਕੌਮ ਦੀਆਂ ਹੋਰ ਮੰਗਾਂ ਸਬੰਧੀ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਦਾ ਸਾਥ ਦੇਣਾ ਸਮੇ ਦੀ ਮੰਗ ਹੈ।ਉਹਨਾ ਨਾਲ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ, ਜਗਿੰਦਰ ਸਿੰਘ ਬੋਹਾ, ਹੈਡ ਗ੍ਰੰਥੀ ਨਾਜਰ ਸਿੰਘ ਅਤਲਾ, ਪ੍ਰੋ. ਸਤਗੁਰ ਸਿੰਘ ਗੁਰੂ ਨਾਨਕ ਕਲਜ ਬੁੱਢਲਾਡਾ, ਚਮਕੋਰ ਸਿੰਘ, ਮਹਿੰਦਰ ਸਿੰਘ ਬੁਰਜਹਰੀ, ਬਲਵੰਤ ਸਿੰਘ ਕੋਟੜਾ, ਜਗਸੀਰ ਸਿੰਘ ਗ੍ਰੰਥੀ, ਸਤਨਾਮ ਸਿੰਘ ਗ੍ਰੰਥੀ ਮਾਨਸਾ, ਜੁਗਿੰਦਰ ਸਿੰਘ ਮਾਨਸਾ, ਕਾਲਾ ਸਿੰਘ, ਗੁਰਸੇਵ ਸਿੰਘ ਖਾਲਸਾ, ਡਾ. ਮੱਖਣ ਸਿੰਘ ਅਜੈਬ ਸਿੰਘ, ਮਿੱਠੂ ਸਿੰਘ, ਸੁਖਰਾਜ ਸਿੰਘ ਅਤਲਾ ਅਤੇ ਸੁਖਜੀਤ ਕੋਰ ਅਤਲਾ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media