ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜੀ.ਐਨ.ਡੀ ਕੰਟਰੈਕਟਰ ਵਰਕਸ ਯੂਨੀਅਨ ਵਲੋਂ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਦੀ ਅਗਵਾਈ ‘ਚ
ਆਪਣੀਆਂ ਮੰਗਾਂ ਨੂੰ ਲੈ ਕੇ ਪੱਛਮੀ ਜੋਨ ਦੇ ਹੈਡ ਆਫਿਸ ਅੱਗੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਗਿਆ।ਪ੍ਰਧਾਨ ਪਨੂੰ ਨੇ ਕਿਹਾ ਕਿ ਥਰਮਲ ਦੇ ਸਰਪਲੱਸ ਹੋਏ ਕਾਮਿਆਂ ਦੀਆਂ ਤਨਖਾਹਾਂ ਪੈਸਕੋ ਕੰਪਨੀ ਵੱਲੋਂ ਨਹੀਂ ਦਿੱਤੀਆਂ ਗਈਆਂ, ਜਿਸ ਦੇ ਵਿਰੋਧ ‘ਚ ਕਰਮਚਾਰੀਆਂ ਵੱਲੋਂ ਪਾਵਰਕਾਮ ਦੇ ਹੈਡ ਆਫਿਸ ਪੱਛਮੀ ਜੋਨ ਅੱਗੇ ਧਰਨਾ ਦਿੱਤਾ ਗਿਆ, ਜਿਸ ਦੌਰਾਨ ਪੱਛਮੀ ਜੋਨ ਦੇ ਚੀਫ ਭਗਵਾਨ ਸਿੰਘ ਮਠਾੜੂ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਭਰੋਸਾ ਦੁਆਇਆ ਸੀ ਕਿ ਕਰਮਚਾਰੀਆਂ ਦੀਆਂ ਤਨਖਾਹਾਂ 25 ਜੂਨ ਤੱਕ ਦੇ ਦਿੱਤੀਆਂ ਜਾਣਗੀਆਂ, ਪਰ ਕਿਸੇ ਕਰਮਚਾਰੀ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ, ਜਿਸ ਦੇ ਵਿਰੋਧ ‘ਚ ਹੈਡ ਆਫਿਸ ਅੱਗੇ ਧਰਨਾ ਦਿੱਤਾ ਗਿਆ ਹੈ।
ਪਾਵਰਕਾਮ ਟਰਾਸਕੋ ਠੇਕਾ ਮੁਲਾਜ਼ਮ ਦੇ ਸੂਬਾ ਪ੍ਰਧਾਨ ਬਲੀਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ, ਜੋਨ ਪ੍ਰਧਾਨ ਸੁਖਵਿੰਦਰ ਸਿੰਘ, ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਹਰ ਸਾਲ 1 ਜੂਨ ਨੂੰ ਪੈਡੀ ਸੀਜ਼ਨ ਲਈ ਸੀ.ਐਚ.ਪੀ ਦੇ ਟੈਂਡਰ ਖੋਲੇ ਜਾਂਦੇ ਹਨ, ਜੋ ਇਸ ਵਾਰ ਨਹੀਂ ਖੋਲੇ ਗਏ।ਉਨ੍ਹਾਂ ਕਿਹਾ ਜੇਕਰ ਇਸ ਵਾਰ ਟੈਂਡਰ ਨਾ ਖੋਲੇ ਗਏ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।ਇਸ ਮੌਕੇ ਜਗਰੂਪ ਸਿੰਘ, ਜਗਸੀਰ ਸਿੰਘ ਭੱਗੂ , ਸੰਦੀਪ ਖਾਨ, ਰਛਪਾਲ ਸਿੰਘ, ਸਤਵੀਰ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਰਵਿੰਦਰ ਸਿੰਘ, ਇਕਬਾਲ ਸਿੰਘ, ਰੁਪਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਕਰਮਚਾਰੀ ਮੌਜ਼ੂਦ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media