Monday, September 14, 2026

8 ਸਾਲਾ ਬੱਚੀ ਦਾ ਬਲਾਤਕਾਰੀ ਗਿ੍ਰਫਤਾਰ

ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਇੰਸਪੈਕਟਰ ਜਨਰਲ ਪੁਲਿਸ ਮੁਹੰਮਦ ਫ਼ਿਆਜ਼ ਫਾਰੂਕੀ  ਅਤੇ ਨਵੀਨ ਸਿੰਗਲਾ PPN0207201809ਐਸ.ਐਸ.ਪੀ ਨੇ ਸਾਝੇ ਤੌਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ 27 ਜੂਨ ਨੂੰ 8 ਸਾਲ ਦੀ ਬੱਚੀ ਨਾਲ ਉਸ ਸਮੇਂ ਬਲਾਤਕਾਰ ਕੀਤਾ ਗਿਆ ਜਦਕਿ ਉਹ ਬਾਹਰ ਜੰਗਲ ਪਾਣੀ ਕਰਨ ਗਈ ਸੀ।ਬੱਚੀ ਦੀ ਮਾਂ ਦੇ ਬਿਆਨ ਦੇ ਅਧਾਰ ਮੁਕੱਦਮਾ ਨੰਬਰ 57 ਮਿਤੀ 28/6/18 ਅ/ਧ 376 ਹਿੰ:ਦੰ: ਸੈਕਸ਼ਨ 3,4 ਐਕਟ 2012 ਕਾਨਾ ਥਰਮਲ ਬਠਿੰਡਾ ਬਰਖਿਲਾਫ਼ ਨਾਮਲੂਮ ਦੋਸ਼ੀ ਦਰਜ ਰਜਿਸਟਰ ਕੀਤਾ ਗਿਆ। ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਗੁਰਮੀਤ ਸਿੰਘ ਡੀਐਸ.ਪੀ ਸਿਟੀ, ਗੁਰਪ੍ਰੀਤ ਸਿੰਘ ਡੀ.ਐਸ.ਪੀ ਸਿਟੀ-2 ਟ੍ਰੈਫਿਕ ਦੇ ਨਿਗਰਾਨੀ ਹੇਠ ਪੰਜ ਟੀਮਾਂ ਦਾ ਗਠਨ ਕੀਤਾ ਗਿਆ। ਜਿਨ੍ਹਾਂ ਨੇ ਆਸ ਪਾਸ ਦੇ ਇਲਾਕੇ ਦੇ ਕਾਫ਼ੀ ਮਰਦਾਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਉਨਾਂ ਦੀ ਫੋਟੋਗਰਾਫ਼ੀ ਕੀਤੀ ਗਈ।ਜਿਸ ਤੋਂ ਬੱਚੀ ਨੇ ਉਸ ਵਿਅਕਤੀ ਦੀ ਪਹਿਚਾਣ ਕੀਤੀ। ਦੋਸ਼ੀ ਵਿੱਕੀ ਪੁੱਤਰ ਸੰਕਰ ਕੌਮ ਰਾਜਪੂਤ ਵਾਸੀ ਹਰਦੇਵ ਨਗਰ ਬਠਿੰਡਾ ਦਾ ਰਹਿਣ ਵਾਲਾ ਹੈ, ਜੋ ਸ਼ਹਿਰ ਵਿਚ ਝਾੜੂ ਵਾਈਪਰ ਆਦਿ ਘਰੇਲੂ ਸਮਾਨ ਵੇਚਦਾ ਸੀ ਅਤੇ ਉਸ ਦੀ ਪਤਨੀ ਦੀ ਕਰੀਬ ਡੇਢ ਸਾਲਾ ਪਹਿਲਾ ਮੌਤ ਹੋ ਗਈ ਸੀ।ਉਸ ਨੇ ਕਿਹਾ ਕਿ ਉਹ ਐਨ.ਐਫ਼.ਐਲ ਦੀ ਰਾਖੀ ਵਾਲੀ ਝੀਲ ਸ਼ਾਮ ਦੇ ਕਰੀਬ 5 ਵਜੇ ਜੰਗਲ ਪਾਣੀ ਲਈ ਗਿਆ ਸੀ ਲੇਕਿਨ ਬੱਚੀ ਨੂੰ ਇੱਕਲੀ ਦੇਖ ਕੇ ਆਪਣੀ ਹਵਸ ਜਾਗਣ `ਤੇ ਕਾਰਾ ਕਰ ਬੈਠਾ।ਪੁਲਿਸ ਅਫਸਰਾਂ ਨੇ ਦਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਪਿਛਲਾ ਕੋਈ ਅਪਰਾਧਕ ਰਿਕਾਰਡ ਨਹੀ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply