ਪਠਾਨਕੋਟ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅੱਜ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਫਤਰ ਪਠਾਨਕੋਟ ਵੱਲੋਂ ਘੋਹ ਇੰਡੀਅਨ ਗੈਸ ਏਜੰਸੀ ਘੋਹ ਵਿਖੇ ਉਪਭੋਗਤਾ ਜਾਗਰੁਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਉਪਭੋਗਤਾਵਾਂ ਨੂੰ ਐਲ.ਪੀ.ਜੀ ਗੈਸ ਦੀ ਸਹੀ ਵਰਤੋ ਕਰਨ ਲਈ ਜਾਗਰੁਕ ਕੀਤਾ ਗਿਆ।ਇਸ ਦੀ ਪ੍ਰਧਾਨਗੀ ਸਹਾਇਕ ਖੁਰਾਕ ਤੇ ਸਪਲਾਈ ਅਫਸ਼ਰ ਅਜੈ ਪਿੰਯਾ ਨੇ ਕੀਤੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਦੀਪਕ ਜੋਸ਼ੀ ਅਤੇ ਹੋਰ ਸਟਾਫ ਹਾਜ਼ਰ ਸੀ।
ਅਜੈ ਪਿੰਯਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਅਤੇ ਮਨਜਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦੇ ਆਦੇਸ਼ਾਂ ਅਨੁਸਾਰ ਅੱਜ ਪਿੰਡ ਘੋਹ ਵਿਖੇ ਸਥਿਤ ਘੋਹ ਇੰਡੀਅਨ ਗੈਸ ਏਜੰਸੀ ਘੋਹ ਵਿਖੇ ਜਾਗਰੁਕਤਾ ਕੈਂਪ ਲਗਾਇਆ ਗਿਆ।ਅਜੈ ਨੇ ਕਿਹਾ ਕਿ ਸਾਨੂੰ ਅਪਣੇ ਘਰਾਂ ਵਿੱਚ ਖਾਣਾ ਬਣਾਉਂਦੇ ਸਮੇਂ ਐਲ.ਪੀ.ਜੀ ਗੈਸ ਨੂੰ ਬਹੁਤ ਹੀ ਸਾਵਧਾਨੀ ਦਾ ਪ੍ਰਯੋਗ ਵਿੱਚ ਲਿਆਉਂਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾ ਇਹ ਚੰਗੀ ਤਰ੍ਹਾ ਦੇਖਿਆ ਜਾਵੇ ਕਿ ਗੈਸ ਚੁੱਲਾ ਉੱਥੇ ਹੀ ਰੱਖਿਆ ਜਾਵੇ, ਜਿਥੇ ਕਮਰੇ ਨੂੰ ਖਿੜਕੀ ਲੱਗੀ ਹੋਵੇ ਇਸ ਤੋਂ ਇਲਾਵਾ ਚੁੱਲਾ ਹਮੇਸਾ ਗੈਸ ਸਿਲੰਡਰ ਤੋਂ ਉੱਚਾ ਰੱਖਿਆ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਪਭੋਗਤਾ ਨੂੰ ਇਹ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਰੇਗੂਲੇਟਰ ਅਤੇ ਗੈਸ ਲਈ ਪ੍ਰਯੋਗ ਕੀਤੀ ਜਾਣ ਵਾਲੀ ਪਾਈਪ ਆਈ.ਐਸ.ਆਈ ਮਾਰਕ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਾਵਧਾਨੀਆਂ ਨਾਲ ਹੀ ਅਸੀਂ ਸੁਰੱਖਿਅਤ ਰਿਹ ਸਕਦੇ ਹਾਂ ਅਤੇ ਇਸ ਦੇ ਲਈ ਖਾਣਾ ਬਣਾਉਂਣ ਤੋਂ ਬਾਅਦ ਨਿਯਮ ਅਨੁਸਾਰ ਗੈਸ ਦਾ ਰੇਗੂਲੇਟਰ ਨੂੰ ਬੰਦ ਜਰੁਰ ਕੀਤਾ ਜਾਵੇ।ਉਨ੍ਹਾਂ ਉਪਭੋਗਤਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਗਰ ਕਿਸੇ ਕਾਰਨ ਵਜੋਂ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਰਹੀ ਹੋਵੇ ਤਾਂ ਰੇਗੂਲੇਟਰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਗੈਸ ਏਜੰਸੀ ਨਾਲ ਸੰਪਰਕ ਕਰਨਾ ਚਾਹੀਦਾ ਹੈ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media