
ਫਾਜਿਲਕਾ, 24 ਫਰਵਰੀ (ਵਿਨੀਤ ਅਰੋੜਾ)- ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਵੱਲੋਂ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਪਲਸ ਪੋਲੀਓ ਅਭਿਆਨ ਦਾ ਬਾਈਕਾਟ ਕਰਕੇ ਸਥਾਨਕ ਸਿਵਲ ਸਰਜਨ ਦਫ਼ਤਰ ਦੇ ਬਾਹਰ ਸਿਹਤ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਸਾੜ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੀਟਾ ਕੁਮਾਰੀ, ਸੁਖਚੈਨ, ਰਜਨੀ ਬਾਲਾ, ਵੀਰ ਕੌਰ, ਅਰਸ਼ਦੀਪ ਕੌਰ, ਬਲਵਿੰਦਰ ਕੌਰ ਨੇ ਕਿਹਾ ਕਿ ਡਾਇਰੈਕਟਰ ਦਫ਼ਤਰ ਵੱਲੋਂ ਮਲਟੀਪਰਪਜ਼ ਵਰਕਰਾਂ ਨੂੰ ਲਗਾਤਾਰ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ, ਪਰ ਫੀਮੇਲ ਵਰਕਰਾਂ ‘ਤੇ ਇਨਾਂ ਧਮਕੀਆਂ ਦਾ ਕੋਈ ਅਸਰ ਨਹੀਂ ਹੈ। ਉਨਾਂ ਨੇ ਕਿਹਾ ਕਿ ਅਸੀਂ ਇਨਾਂ ਲੋਟੂ ਟੋਲਿਆਂ ਦੀ ਧਮਕੀਆਂ ਤੋਂ ਨਹੀਂ ਡਰਦੇ ਅਤੇ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ ਤੇ ਜਦੋਂ ਤਕ ਸਾਨੂੰ ਰੈਗੂਲਰ ਹੋਣ ਦੇ ਆਰਡਰ ਨਹੀਂ ਮਿਲਦੇ, ਅਸੀਂ ਇਸੇ ਤਰਾਂ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੀਆਂ। ਇਸ ਮੌਕੇ ਪ੍ਰਭਜੀਤ ਕੌਰ, ਅਮਰਜੀਤ ਕੌਰ, ਸਿਮਰਨ, ਬਲਜੀਤ, ਅਮ੍ਰਿਤਪਾਲ ਕੌਰ, ਹਰਦੀਪ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media