ਜਲੰਧਰ, 23 ਫਰਵਰੀ ( ਪੰਜਾਬ ਪੋਸਟ ਬਿਊਰੋ)- ਦੇਸ਼ ਵਿਚ ਵੋਟਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪਿਛਲੇ 16 ਸਾਲਾਂ ਵਿਚ ਵੋਟਰਾਂ ਦੀ ਗਿਣਤੀ ਵਿਚ 34.45 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੋਧਿਆ ਤੇ ਅੰਤਮ ਪ੍ਰਕਾਸ਼ਨਾ ਮੁਤਾਬਕ ਵੋਟਰਾਂ ਦੀ ਗਿਣਤੀ 81 ਕਰੋੜ 45 ਲੱਖ 81 ਹਜ਼ਾਰ 184 ਹੋ ਗਈ ਹੈ। ਜਿਹੜੀ 1998 ਵਿਚ 60 ਕਰੋੜ 58 ਲੱਖ 80 ਹਜ਼ਾਰ 192 ਸੀ। 2004 ਵਿਚ ਵੋਟਰਾਂ ਦੀ ਗਿਣਤੀ 67 ਕਰੋੜ 14 ਲੱਖ ੮ ਹਜ਼ਾਰ 930 ਸੀ। ਪਿਛਲੇ 16 ਸਾਲਾਂ ਇੰਨਾਂ ਵਿਚ ਪੰਜਾਬ ਦੇ ਵੋਟਰਾਂ ਦੀ ਗਿਣਤੀ ਵਿਚ ਵੀ ਤਕਰੀਬਨ 39 ਲੱਖ ਦਾ ਵਾਧਾ ਹੋਇਆ ਹੈ। 1998 ਵਿਚ ਪੰਜਾਬ ਦੇ ਕੁਲ ਵੋਟਰ 1 ਕਰੋੜ 53 ਲੱਖ 44 ਹਜ਼ਾਰ 540 ਸਨ ਤੇ 2004 ਵਿਚ ਇਨ ਵੋਟਰਾਂ ਦੀ ਗਿਣਤੀ 1 ਕਰੋੜ 79 ਲੱਖ 58 ਹਜ਼ਾਰ 380 ਸੀ। 2014 ਵਿਚ ਵੋਟਰਾਂ ਦੀ ਗਿਣਤੀ 1 ਕਰੋੜ 82 ਲੱਖ 7 ਹਜ਼ਾਰ 230 ਤੱਕ ਪਹੁੰਚ ਗਈ ਹੈ। ਕੁੱਲ ਵੋਟਰਾਂ ਦੀ ਗਿਣਤੀ ਵਿਚ ਔਰਤਾਂ ਦੀ ਹਿੱਸੇਦਾਰੀ 47 ਤੋਂ 48 ਫੀਸਦ ਦੇ ਦਰਮਿਆਨ ਰਹੀ ਹੈ। 2009 ਵਿਚ ਮਹਿਲਾ ਵੋਟਰਾਂ ਦੀ ਗਿਣਤੀ 34 ਕਰੋੜ 27 ਲੱਖ 26 ਹਜ਼ਾਰ 300 ਸੀ ਜੋ ਕੁੱਲ ਵੋਟਰਾਂ ਦਾ 47.7 ਫੀਸਦ ਬਣਦਾ ਸੀ। 2014 ਵਿਚ ਮਹਿਲਾ ਵੋਟਰਾਂ ਦੀ ਗਿਣਤੀ 38 ਕਰੋੜ 79 ਲੱਖ 11 ਹਜ਼ਾਰ 330 ਤੱਕ ਆ ਗਈ ਹੈ ਜੋ ਦੇਸ਼ ਦੀਆਂ ਕੁਲ ਵੋਟਰਾਂ ਦਾ 47.6 ਫੀਸਦ ਹੈ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …