ਬਠਿੰਡਾ, 3 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ (ਨਾਨ-ਮੈਡੀਕਲ/ਕੰਪਿਊਟਰ
ਸਾਇੰਸ) ਪੰਜਵਾਂ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ 1 ਵਿਦਿਆਰਥੀ ਨੇ 90 ਫੀਸਦੀ ਤੋਂ ਵਧੇਰੇ, 6 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵਧੇਰੇ ਅਤੇ 22 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।ਬੀ.ਐਸ.ਸੀ (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਪੰਜਵਾਂ ਸਮੈਸਟਰ (ਸੈਸ਼ਨ 2015-18) ਦੇ ਨਤੀਜੇ ਅਨੁਸਾਰ ਵਿਦਿਆਰਥਣ ਹਰਮਨਦੀਪ ਕੌਰ ਨੇ 91.8 ਫੀਸਦੀ ਅੰਕ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਹਰਮੀਤ ਕੌਰ ਨੇ 89.2 ਫੀਸਦੀ ਅੰਕਾਂ ਨਾਲ ਕਾਲਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦੋ ਕਿ ਚਰਨਜੀਤ ਕੌਰ ਨੇ 87.6 ਫੀਸਦੀ ਅੰਕ ਅਤੇ ਰਾਜਵੀਰ ਕੌਰ ਨੇ 87.2 ਫੀਸਦੀ ਅੰਕ ਹਾਸਲ ਕਰਕੇ ਕਾਲਜ ਵਿਚੋਂ ਕ੍ਰਮਵਾਰ ਤੀਸਰਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਲਵਪ੍ਰੀਤ ਕੌਰ 87 ਫੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਪੰਜਵੇਂ ਸਥਾਨ ’ਤੇ ਅਤੇ ਪਲਵਿੰਦਰ ਕੌਰ 85.6 ਫੀਸਦੀ ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੀ ।ਇਸ ਨਤੀਜੇ ਅਨੁਸਾਰ 80 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਗੁਰਪ੍ਰੀਤ ਕੌਰ (84.5%), ਜਿੰਮੀ ਗੋਇਲ (84%) , ਸ਼ਮਿੰਦਰ ਕੌਰ (84%), ਲਵਪ੍ਰੀਤ ਕੌਰ(83.8%), ਨਵਨੀਤ ਕੌਰ (83.6%), ਰੀਆ ਰਾਣੀ ( 83.4%), ਖੁਸ਼ਪ੍ਰੀਤ ਕੌਰ (84%), ਰਮਨਦੀਪ ਕੌਰ (82.9%), ਅਰਸ਼ਦੀਪ ਕੌਰ (82.4%), ਮਨਦੀਪ ਕੌਰ (82%), ਲਵਪ੍ਰੀਤ ਸਿੰਘ (81.8%), ਕਿਰਨਜੀਤ ਕੌਰ ( 81%), ਜਿਓਤੀ ਰਾਣੀ (80.8% ), ਮਨਪ੍ਰੀਤ ਕੌਰ (80%), ਸੰਦੀਪ ਕੌਰ (80%) ਅਤੇ ਸੁਮਨਪ੍ਰੀਤ ਕੌਰ (80%) ਆਦਿ ਸ਼ਾਮਲ ਹਨ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਹੋਣਹਾਰ ਵਿਦਿਆਰਥੀਆਂ, ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਤੀਜੇ ਅਨੁਸਾਰ 21 ਲੜਕੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media