
ਬਟਾਲ, 16 ਅਗਸਤ (ਨਰਿਦਰ ਬਰਨਾਲ)- ਬੀਤੇ ਦਿਨੀ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅਜਾਦੀ ਸਮਾਗਮ ਆਯੋਜਿਤ ਕੀਤੇ ਗਏ । ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਸਿਖਿਆ ਮੰਤਰੀ ਪੰਜਾਬ ਸਰਕਾਰ ਸ੍ਰੀ ਦਲਜੀਤ ਸਿੰਘ ਚੀਮਾ ਵੱਲੋ ਇਸ ਅਜਾਦੀ ਦਿਵਸ ਤੇ ਸਮਾਗਮਾ ਦੌਰਾਨ ਪ੍ਰਿੰਸੀਪਲ ਸ੍ਰੀ ਕੁਲਵੰਤ ਸਿੰਘ ਸਰਾਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ ਜਿਲਾ ਗੁਰਦਾਸਪੁਰ ਨੂੰ ਉਹਨਾ ਦੀ ਸਿਖਿਆ ਵਿਭਾਂਗ ਵਿਚ ਵਧੀਆ ਕਾਰਗੁਜਾਰੀ ਵਾਸਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਵਿਦਿਆਰਥੀਆ, ਮਾਪਿਆਂ ਤੱਕ ਪਹੁੰਚ ਸਦਕਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ ਨੇ ਬੁਲੰਦੀਆਂ ਨੂੰ ਛੂਹਿਆ ਹੈ।ਇਸ ਸਕੂਲ ਦੇ ਵਿਦਿਆਰਥੀ ਵੋਕੇਸਨਲ ਕੋਰਸਾ ਵਿਚ ਤਰੱਕੀਆਂ ਕਰਕੇ, ਆਪਣਾ ਤੇ ਆਪਣੇ ਸਕੂਲ ਦਾ ਨਾ ਉਚਾ ਕਰ ਰਹੇ ਹਨ, ਸਕੂਲ ਦੇ ਖਿਡਾਰੀ ਖੇਡਾਂ ਵਿਚ ਵੀ ਮਾਣਮੱਤੀਆਂ ਪ੍ਰਾਪਤੀਆਂ ਕਰ ਚੁੱਕੇ ਹਨ।
Check Also
ਖ਼ਾਲਸਾ ਕਾਲਜ ਵਿਖੇ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਵੱਲੋਂ ‘ਕਲਾਸਰੂਮ ਤੋਂ ਕਰੀਅਰ …
Punjab Post Daily Online Newspaper & Print Media