ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਅੱਜ ਮੋਤੀ ਮਹਿਲ ਸੈਲੀ ਰੋਡ ਪਠਾਨਕੋਟ ਵਿਖੇ ਸਿਹਤ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਰੌਟਰੀ ਕਲੱਬ ਪਠਾਨਕੋਟ ਮਿਡ ਟਾਊਨ ਵਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ।ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।
ਇਸ ਮੌਕੇ ਡਾ. ਨੈਨਾ ਨੇ ਸਲਾਥੀਆ ਦੱਸਿਆ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਓਕਿ ਖੂਨਦਾਨ ਮਹਾਦਾਨ ਹੈ।ਉਨ੍ਹਾਂ ਕਿਹਾ ਕਿ ਰੌਟਰੀ ਕਲੱਬ ਪਠਾਨਕੋਟ ਮਿਡ ਟਾਊਨ ਵਲਂੋ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਕਈ ਕੀਮਤੀ ਜਿੰਦਗੀਆਂ ਨੰੁੂ ਬਚਾਇਆ ਜਾ ਸਕਦਾ ਹੈ।ਊਨ੍ਹਾਂ ਦੱਸਿਆ ਕਿ ਕੋਈ ਵੀ ਇਨਸਾਨ 17 ਸਾਲ ਦੀ ਉਮਰ ਤੋ ਲੈ ਕੇ 66 ਸਾਲ ਦੀ ਉਮਰ ਤੱਕ ਖੂਨ ਦਾਨ ਕਰ ਸਕਦਾ ਹੈ।ਬੱਲਡ ਟਾਂਸਫਿਊਜਨ ਬਾਰੇ ਊਨ੍ਹਾਂ ਦੱਸਿਆ ਕਿ ਇੱਕ ਖੂਨ ਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੰੁੂ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ ਕਿੳਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜਮਾ, ਆਰ.ਬੀ.ਸੀ, ਪਲ਼ੈਟਲੈਟ ਅਤੇ ਹੀਮੋਫੀਲੀਆ ਦੇ ਮਰੀਜ਼ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ।ਰੌਟਰੀ ਕਲੱਬ ਪਠਾਨਕੋਟ ਮਿਡ ਟਾਊਨ ਦੇ ਪ੍ਰੈਜ਼ੀਡੈਂਟ ਰੌਟਰੀਅਨ ਸ਼੍ਰੀ ਪੁਨੀਸ਼ ਪੁਰੀ ਨੇ ਦੱਸਿਆ ਕਿ ਅੱਜ ਦੇ ਇਸ ਖੂਨਦਾਨ ਕੈਂਪ’ਚੋ 79 ਯੂਨੀਟ ਖੂਨ ਇੱਕਠਾ ਕੀਤਾ ਗਿਆ ਹੈ ਅਤੇ ਅੱਗੇ ਵੀ ਇਹ ਕਾਰਜ ਜਾਰੀ ਰਹੇਗਾ। ਇਸ ਮੌਕੇ ਆਸ਼ੀਸ਼ ਵਿਜ, ਅਨੀਲ ਵਾਸੂਦੇਵਾ ਮੇਅਰ ਪਠਾਨਕੋਟ ਤੋਂ ਇਲਾਵਾ ਰੌਟਰੀ ਕਲੱਬ ਪਠਾਨਕੋਟ ਮਿਡ ਟਾਊਨ ਦੇ ਹੋਰ ਮੈਂਬਰ ਅਤੇ ਸਿਵਲ ਹਸਪਤਾਲ ਪਠਾਨਕੋਟ ਬੱਲਡ ਬੈਂਕ ਦਾ ਸਟਾਫ ਹਾਜ਼ਰ ਸੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media