ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ‘ਚ ਆਰਥਿਕ ਸੰਕਟ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਛੋਟੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ, ਕਾਂਗਰਸ ਸਰਕਾਰ ਸੜਕਾਂ ਨਾਲ ਸਬੰਧਤ ਅਤੇ ਲੋਕ ਹਿੱਤ ਦੇ ਕੰਮ ਪਹਿਲ ਦੇ ਆਧਾਰ ਕਰੇਗੀ, ਸਾਡੀ ਸਰਕਾਰ ਨੇ ਸੂਬੇ ‘ਚੋ ਗੈਂਗਸਟਰਾਂ ਦਾ ਸਫਾਇਆ ਕੀਤਾ ਹੈ ਅਤੇ ਹੁਣ ਨਸ਼ਿਆਂ ਦਾ ਸਫਾਇਆ ਕਰਨਾ ਹੈ।ਇਹ ਪ੍ਰਗਟਾਵਾ ਸ੍ਰੀ ਵਿਜੇ ਇੰਦਰ ਸਿੰਗਲਾ ਮੰਤਰੀ ਲੋਕ ਨਿਰਮਾਣ ਵਿਭਾਗ ਨੇ ਪਿੰਡ ਦੁਨੇਰਾ ਵਿਖੇ 6.5 ਕਰੋੜ ਰੁਪਏ ਦੀ ਲਾਗਤ ਨਾਲ ਦੁਨੇਰਾ ਤੋਂ ਸੁਲੀਆਲੀ ਲਹਰੂਨ ਗਾਲ ਸੜਕ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣ ਦੋਰਾਨ ਸੁਨੀਲ ਜਾਖੜ ਸੰਸਦ ਗੁਰਦਾਸਪੁਰ/ਪਠਾਨਕੋਟ, ਆਸ਼ਾ ਰਾਣੀ ਵਿਧਾਇਕ ਡਲਹੋਜੀ ਹਿਮਾਚਲ ਪ੍ਰਦੇਸ ਅਤੇ ਪ੍ਰਦੇਸ ਕਾਂਗਰਸ ਪ੍ਰਭਾਰੀ, ਅਮਿਤ ਵਿੱਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ, ਵਿਨੈ ਮਹਾਜਨ, ਅਸੀਸ ਵਿੱਜ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।ਉਨ੍ਹਾਂ ਕਿਹਾ ਕਿ 10 ਸਾਲ ਤੋਂ ਇਸ ਖੇਤਰ ਵਿੱਚ ਵਿਕਾਸ ਨਾ ਹੋਣ ਕਾਰਨ ਇਹ ਖੇਤਰ ਪਿਛੜਿਆ ਸੀ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਕੋਈ ਵੱਡਾ ਅਧਿਕਾਰੀ, ਰਾਜਨੇਤਾ ਜਾਂ ਹੋਰ ਕੋਈ ਸਾਮਲ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਸੜਕ ਦੇ ਪੂਨਰ ਨਿਰਮਾਣ ਹੋਣ ਨਾਲ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।ਉਨ੍ਹਾ ਕਿਹਾ ਕਿ ਚੱਕੀ ਪੜਾਅ ਤੋਂ ਦੁਨੇਰਾ ਕਟੋਰੀ ਬੰਗਲਾਂ ਤੱਕ ਸੜਕ ਨੂੰ ਵੀ ਨੈਸ਼ਨਲ ਹਾਈਵੇ ‘ਚ ਤਬਦੀਲ ਕੀਤਾ ਜਾ ਰਿਹਾ ਹੈ।ਜਿਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਨੀਮ ਪਹਾੜੀ ਇਲਾਕੇ ਦੀਆਂ ਸੜਕਾਂ ਦੀ ਨੁਹਾਰ ਬਦਲ ਦੇਵੇਗੀ।
ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪੰਜਾਬ ਅਤੇ ਹਿਮਾਚਲ ਵਿਚਾਰਕਾਰ ਰਿਸਤਾ ਹੋਰ ਵਧੀਆ ਹੋਵੇਗਾ, ਪਹਿਲਾਂ ਲੋਕਾਂ ਨੂੰ ਬਹੁਤ ਲੰਬਾ ਚੱਕਰ ਕੱਟ ਕੇ ਜਾਣਾ ਪੈਂਦਾ ਸੀ ਪਰ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਹੋਵੇਗੀ।ਉਨ੍ਹਾਂ ਕਿਹਾ ਕਿ ਸ੍ਰੀ ਸਿੰਗਲਾ ਜੀ ਨੇ ਚੱਕੀ ਪੜਾਅ ਤੋਂ ਦੁਨੇਰਾ ਕਟੋਰੀ ਬੰਗਲਾਂ ਤੱਕ ਸੜਕ ਨੂੰ ਨੈਸ਼ਨਲ ਹਾਈਵੇ ਮੰਨਜੂਰ ਕਰਵਾ ਲਿਆ ਹੈ।ਡੋਪ ਟੈਸਟ ‘ਤੇ ਹੋਰ ਰਹੀ ਸਿਆਸਤ ਦੇ ਸਬੰਧੀ ਪੁੱਛੇ ਗਏ ਸਵਾਲ ਦੇ ਸਬੰਧੀ ਵਿੱਚ ਜਾਖੜ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਜੋ ਆਪਣੇ ਪਿਛਲੇ 10 ਸਾਲ ਦੇ ਕਾਰਜ ਕਾਲ ਦੌਰਾਨ ਕੰਡੇ ਬੀਜੇ ਸਨ, ਉਨ੍ਹਾਂ ਕੰਡਿਆਂ ਨੂੰ ਚੁਗਣ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ। ਬਾਦਲ ਸਾਹਿਬ ਕੈਪਟਨ ਸਾਹਿਬ, ਵਿਧਾਇਕਾਂ ਨੂੰ ਕਹਿ ਰਹੇ ਹਨ ਕਿ ਡੋਪ ਟੈਸਟ ਕਰਵਾਉਣ।ਜਦੋਂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਆਪੋਜੀਸ਼ਨ ਵਿੱਚ ਸੀ ਤਾਂ ਕਾਂਗਰਸ ਪਾਰਟੀ ਨੇ ਨਸ਼ਿਆਂ ਦਾ ਮੁੱਦਾ ਪੰਜਾਬ ਅਸੈਂਬਲੀ ਵਿੱਚ ਚੁੱਕਿਆ ਸੀ ਤਾਂ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ‘ਤੇ ਉਹ ਚੁੱਪ ਕਰ ਗਏ ਸੀ ਅੱਜ ਉਨ੍ਹਾਂ ਨੂੰ ਡੋਪ ਟੈਸਟ ਯਾਦ ਆ ਰਿਹਾ ਹੈ।ਅਕਾਲੀਆਂ ਨੇ ਚਿੱਟੇ ਕਪੜੇ ਪਾਉਣ ਵਾਲਿਆਂ ਲੀਡਰਾਂ ਨੂੰ ਚਿੱਟੇ ਦਾ ਵਪਾਰੀ ਬਣਾ ਕੇ ਰੱਖ ਦਿੱਤਾ ਹੈ। ਇਸ ਮੌਕੇ ‘ਤੇ ਵਿਧਾਇਕ ਆਸ਼ਾ ਰਾਣੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰਦੇਸ਼ ਨੂੰ ਨਸ਼ਿਆਂ ‘ਚ ਧਕੇਲ ਕੇ ਬਦਨਾਮ ਕੀਤਾ ਤੇ ਉਨ੍ਹਾਂ ਨੇ ਹੀ ਨਸ਼ਿਆਂ ਨੂੰ ਵਧਾਇਆ। ਉਨ੍ਹਾਂ ਕਿਹਾ ਕਿ ਹਕਲੇ ‘ਚ ਵਿਕਾਸ ਕੰਮ ਰਿਕਾਰਡ ਤੋੜ ਹੋ ਰਹੇ ਹਨ।ਸੁਨੀਲ ਜਾਖੜ ਦੇ ਸੰਸਦ ਬਨਣ ਨਾਲ ਲੋਕਾਂ ਨੂੰ ਪੱਤਾ ਲੱਗਾ ਕਿ ਇੱਕ ਚੰਗਾ ਸੰਸਦ ਕੀ ਹੁੰਦਾ ਹੈ।ਇਸ ਮੋਕੇ ਦੇ ਖੇਤਰ ਦੇ ਲੋਕਾਂ ਨੇ ਧਾਰ ਬਲਾਕ ਦੇ ਪੂਰਨ ਵਿਕਾਸ ਦੇ ਲਈ ਅਮਿਤ ਮਿੰਟੂ ਨੂੰ ਕਿਸੇ ਵਿਭਾਗ ਦਾ ਚੇਅਰਮੈਨ ਬਣਾਉਣ ਦੀ ਮੰਗ ਰੱਖ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media