ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਸ਼ਹਿਰ ਚ ਪੈਂਦੀ ਸ਼ਰਮਾ ਡੇਅਰੀ ਗਾਂਧੀ ਚੌਕ ਉੱਪਰ ਅਚਨਚੇਤ ਛਾਪੇਮਾਰੀ ਕੀਤੀ ਗਈ।ਛਾਪੇਮਾਰੀ ਦੌਰਾਨ ਪਾਇਆ ਗਿਆ ਕਿ ਉਕਤ ਡੇਅਰੀ ਪਾਸ ਭਾਰੀ ਮਾਤਰਾ ਵਿੱਚ ਪਨੀਰ ਸੀ।ਵਿਭਾਗ ਵਲੋਂ ਸੈਂਪਲ ਸੀਲ ਕੀਤਾ ਗਿਆ ਅਤੇ ਇਸ ਉਪਰੰਤ ਵਿਭਾਗ ਦੀ ਟੀਮ ਨੇ ਰਾਜਨ ਡਰਿੰਕਿੰਗ ਵਾਟਰ ਬੁੱਧਾ ਨਗਰ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਪਾਇਆ ਗਿਆ ਕਿ ਰਾਜਨ ਡਰਿੰਕਿੰਗ ਵਾਟਰ ਉਪਰ ਆਰ.ਓ. ਲੱਗਾ ਹੋਇਆ ਸੀ ਅਤੇ ਉਹ ਚਾਲੂ ਹਾਲਤ ਵਿਚ ਸੀ ਪ੍ਰੰਤੂ ਉਸ ਵਲੋਂ ਫੂਡ ਸੇਫਟੀ ਲਾਈਸੈਂਸ ਨਹੀਂ ਲਿਆ ਗਿਆ ਸੀ ਅਤੇ ਵਿਭਾਗ ਵਲੋਂ ਪਾਣੀ ਦਾ ਸੈਂਪਲ ਲਿਆ ਗਿਆ ਤੇ ਫੂਡ ਸੇਫਟੀ ਦਾ ਲਾਈਸੈਂਸ ਲੈਣ ਸਬੰਧੀ ਫਾਰਮ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ।ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਪਨੀਰ ਅਤੇ ਪਾਣੀ ਦੇ ਸੈਂਪਲ ਜਾਂਚ ਲਈ ਫੂਡ ਲੈਬਾਰਟਰੀ ਖਰੜ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫਟੀ ਅਫਸਰ ਸਿਮਰਿਤ ਕੌਰ ਵੀ ਮੌਜੂਦ ਸਨ।ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਤਾਰ ਵੱਖ ਵੱਖ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media