ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ -ਜਸਬੀਰ ਸਿੰਘ ਸੱਗੂ) – ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਗ ਨੇ ਪੰਜਾਬ ਸਟੇਟ ਜੰਗਲਾਤ ਵਿਭਾਗ ਦੀ ਸਾਬਕਾ ਚੇਅਰਪਰਸਨ ਸ਼੍ਰੀਮਤੀ ਰੀਨਾ ਜੇਟਲੀ ਦਾ ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਬਣਨ `ਤੇ ਸਨਮਾਨ ਕੀਤਾ ਗਿਆ।ਤਰੁਣ ਚੁਗ ਨੇ ਇਸ ਸਮੇਂ ਕਿਹਾ ਕਿ ਰੀਨਾ ਜੇਟਲੀ ਨੇ ਔਰਤਾਂ ਦੀਆਂ ਮੁਸ਼ਕਲਾਂ ਦੇ ਸਬੰਧੀ ਵਧ ਚੜ ਕੇ ਕੰਮ ਕੀਤਾ ਹੈ, ਜਿੰਨਾਂ ਦੇ ਪ੍ਰਧਾਨ ਬਣਨ ਨਾਲ ਪਾਰਟੀ ਸੰਗਠਨ ਹੋਰ ਮਜਬੂਤ ਹੋਵੇਗਾ।ਨਵ-ਨਿਯੁੱਕਤ ਮਹਿਲਾ ਮੋਰਚਾ ਪ੍ਰਧਾਨ ਸ੍ਰੀਮਤੀ ਰੀਨਾ ਜੇਟਲੀ ਨੇ ਭਾਜਪਾ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਦੀ ਪਾਰਟੀ ਵਲੋਂ ਉਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ।ਸ੍ਰੀਮਤੀ ਰੀਨਾ ਜੇਟਲੀ ਨੇ ਪੰਜਾਬ ਭਾਜਪਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਅਤੇ ਰਾਸ਼ਟਰੀ ਸਕੱਤਰ ਤਰੁਣ ਚੁਗ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਉਨਾਂ ਵਰਗੀ ਆਮ ਵਰਕਰ ਨੂੰ ਇੰਨੀ ਵੱਡੀ ਜਿੰਮੇਵਾਰੀ ਸੌਂਫਣ ਤੋਂ ਸਪੱਸ਼ਟ ਹੈ ਕਿ ਪਾਰਟੀ ਵਿੱਚ ਮਿਹਨਤੀ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਮਿਲਦਾ ਹੈ।
ਇਸ ਮੌਕੇ ਮੰਡਲ ਪ੍ਰਧਾਨ ਤਰਵਿੰਦਰ ਬਿੱਲਾ, ਹੀਰਾ ਲਾਲ ਦਿਗਪਾਲ, ਸੰਦੀਪ ਬਹਿਲ, ਸਵਿਤਰਾ ਮਹਾਜਨ, ਮਧੂ ਸ਼ਰਮਾ, ਸੀਮਾ ਪ੍ਰਧਾਨ, ਰੇਣੂ ਗਿਲ, ਨਰਿੰਦਰ ਗੋਲਡੀ, ਲਵਿੰਦਰ ਬੰਟੀ, ਚੰਦਰ ਸ਼ੇਖਰ ਸ਼ਰਮਾ, ਨਰੇਂਦਰ ਸ਼ੇਖਰ ਲੂਥਰਾ, ਵਰਿੰਦਰ ਧੁੰਨ, ਸੀਮਾ ਸ਼ਰਮਾ, ਜਿਲਾ ਜਨ. ਸ਼ਕੱਤਰ ਅਲਕਾ ਸ਼ਰਮਾ, ਸੁਧਾ ਸ਼ਰਮਾ ਆਦਿ ਮੌਜੂਦ ਸਨ ।
Punjab Post Daily Online Newspaper & Print Media