ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਕਚਹਿਰੀ ਕੋਰਟ ਰੋਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਦਫ਼ਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਲੋਜੀ ਵਿੱਚ ਕੰਪਿਊਟਰ ਕੋਰਸਾਂ ਦਾ ਨਵਾਂ ਸੈਸ਼ਨ 2018-19 ਸ਼ੁਰੂ ਹੋ ਰਿਹਾ ਹੈ।ਜਿਸ ਵਿੱਚ ਬੀ.ਐਸ.ਸੀ ਆਈ.ਟੀ, ਐਮ.ਐਸ.ਸੀ ਆਈ.ਟੀ ਅਤੇ ਪੀ.ਜੀ.ਡੀ.ਸੀ.ਏ ਦੇ ਕੋਰਸ ਸ਼ਾਮਲ ਹਨ। ਇਹ ਕੋਰਸ ਪਿੱਛੜੇ ਵਰਗ ਦੇ ਬੱਚਿਆਂ, ਸਾਬਕਾਂ ਸੈਨਿਕਾਂ ਅਤੇ ਉਨ੍ਹਾਂ ਦੇ ਆਰਸ਼ਿਤਾ ਲਈ ਦੂਸਰੇ ਕਾਲਜਾਂ ਨਾਲੋਂ ਘੱਟ ਫੀਸਾਂ ਵਿੰਚ ਚਲਾਏ ਜਾ ਰਹੇ ਹਨ।ਕੋਰਸ ਦੀਆਂ ਕਲਾਸਾਂ ਲਈ ਦਾਖਲਾ ਸ਼ੁਰੂ ਹੈ ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।ਕਰਨਲ ਚਾਹਲ ਨੇ ਅੱਗੇ ਦੱਸਿਆ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਆ ਕੇ ਜਾਂ ਫੋਨ ਨੰ: 0183-2212103, 9781227899 ਤੇ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media