Tuesday, April 21, 2026

ਦੋ ਵਾਰ ਕੋਂਸਲਰ ਰਹੇ ਬਜ਼ੁਰਗ ਕਾਂਗਰਸੀ ਆਗੂ ਦਲੀਪ ਸਿੰਘ ਦਾ ਦਿਹਾਂਤ

PPN0807201827ਜੰਡਿਆਲਾ ਗੁਰੂ, 8 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਤੋਂ ਦੋ ਵਾਰ ਕੋਂਸਲਰ ਰਹਿ ਚੁੱਕੇ ਬਜ਼ੁਰਗ ਕਾਂਗਰਸੀ ਆਗੂ ਦਲੀਪ ਸਿੰਘ ਉਮਰ ਕਰੀਬ 90 ਸਾਲ ਦਾ ਬੀਤੇ ਕੱਲ ਅਚਾਨਕ ਦਿਹਾਂਤ ਹੋ ਗਿਆ।ਉਹ ਆਪਣੇ ਪਿੱਛੇ ਤਿੰਨ ਲੜਕੇ ਅਤੇ ਇਕ ਲੜਕੀ ਨੂੰ ਛੱਡ ਗਏ ਹਨ।ਇਕ ਬੇਟਾ ਸਤਪਾਲ ਸਿੰਘ ਪੱਤਰਕਾਰੀ ਦੇ ਖੇਤਰ ਵਿਚ ਕੰਮ ਕਰ ਰਿਹਾਹੈ।ਸਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਆਤਮਿਕ ਸ਼ਾਂਤੀ ਲਈ 15 ਜੁਲਾਈ ਨੂੰ ਦੁਪਹਿਰ 1.00-2.00 ਵਜੇ ਉਹਨਾਂ ਦੇ ਗ੍ਰਹਿ ਮੁਹੱਲਾ ਸ਼ੇਖੂਪੁਰਾ ਨੇੜੇ ਸੇਂਟ ਪੀਟਰ ਸਕੂਲ ਵਿਖੇ ਭੋਗ ਪਾਏ ਜਾਣਗੇ।ਦੱਸਣਣੋਗ ਹੈ ਕਿ ਸਵ. ਦਲੀਪ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਸਾਬਕਾ ਕੈਬਨਿਟ ਮੰਤਰੀ ਸਵ. ਸਰਦੂਲ ਸਿੰਘ ਬੰਡਾਲਾ ਨਾਲ ਜੁੜਿਆ ਰਿਹਾ ਹੈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply