Friday, July 4, 2025
Breaking News

ਸਰਕਾਰੀ ਸਕੂਲ ਕੋਟਾਲਾ ਦੀ ਪ੍ਰਭਕੀਰਤ ਗੁਰੋਂ ਨੇ ਪੰਜਾਬ `ਚ ਹਾਸਲ ਕੀਤਾ ਤੀਜਾ ਸਥਾਨ

PPN1407201802ਸਮਰਾਲਾ, 14 ਜੁਲਾਈ (ਪੰਜਾਬ  ਪੋਸਟ- ਕੰਗ) – ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਪੱਧਰੀ 46ਵੀਂ ਵਿਗਿਆਨ ਪ੍ਰਦਰਸ਼ਨੀ ਜੋ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਲੁਧਿਆਣਾ ਵਿਖੇ 12 ਜੁਲਾਈ ਤੋਂ 14 ਜੁਲਾਈ ਤੱਕ ਲਗਾਈ ਗਈ।ਇਸ ਵਿੱਚ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ 22 ਵਿਦਿਆਰਥੀਆਂ ਨੇ ਭਾਗ ਲਿਆ।ਲੁਧਿਆਣਾ ਜ਼ਿਲ੍ਹੇ ਵੱਲੋਂ ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੋਟਾਲਾ ਦੀ ਵਿਦਿਆਰਥਣ ਪ੍ਰਭਕੀਰਤ ਗੁਰੋਂ ਨੇ ‘ਗਣਿਤਿਕ ਪਰਾਰੂਪ’ ਵਿਸ਼ੇ ਵਿੱਚ ਭਾਗ ਲੈਂਦੇ ਹੋਏ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਲੁਧਿਆਣਾ ਜ਼ਿਲ੍ਹਾ ਅਤੇ ਸਮਰਾਲਾ ਇਲਾਕੇ ਦਾ ਨਾਂ ਰੌਸ਼ਨ ਕੀਤਾ।ਇਸ ਸ਼ਾਨਾਮੱਤੀ ਪ੍ਰਾਪਤੀ ਤੋਂ ਬਾਅਦ ਸਕੂਲ ਪੁੱਜਣ `ਤੇ ਪ੍ਰਿੰਸੀਪਲ ਗੁਰਜੰਟ ਸਿੰਘ ਅਤੇ ਰਛਪਾਲ ਸਿੰਘ ਕੰਗ ਲੈਕ: ਫਿਜੀਕਲ  ਐਜੂ: ਨੇ ਪ੍ਰਭਕੀਰਤ ਗੁਰੋਂ ਦਾ ਸਵਾਗਤ ਕੀਤਾ।ਵਿਦਿਆਰਥਣ ਦੀ ਪ੍ਰਾਪਤੀ ਲਈ ਮਿਹਨਤ ਦਾ ਸਿਹਰਾ ਰੁਪਿੰਦਰ ਕੌਰ ਲੈਕ: ਗਣਿਤ, ਪਿਤਾ ਅਮਨਦੀਪ ਸਿੰਘ, ਮਾਤਾ ਪ੍ਰਦੀਪ ਕੌਰ ਅਤੇ ਸਮੂਹ ਗੁਰੋਂ ਪਰਿਵਾਰ ਨੂੰ ਜਾਂਦਾ ਹੈ।
ਇਸ ਵੱਡੀ ਪ੍ਰਾਪਤੀ ਲਈ ਪਿ੍ਰੰਸੀਪਲ ਗੁਰਜੰਟ ਸਿੰਘ, ਰਛਪਾਲ ਸਿੰਘ ਕੰਗ, ਜੋਧ ਸਿੰਘ, ਦਕਸ਼ ਜਿੰਦਲ, ਰਮਨਜੀਤ ਕੌਰ, ਸੁਰਿੰਦਰ ਕੌਰ, ਰੁਪਿੰਦਰ ਕੌਰ, ਵੀਰਪਾਲ ਕੌਰ ਸਾਰੇ ਲੈਕ:, ਜਤਿੰਦਰ ਕੌਰ, ਰਾਜਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ ਕੰਗ, ਜਸਵੀਰ ਸਿੰਘ, ਸੁਖਵੀਰ ਕੌਰ, ਰਛਪਾਲ ਕੌਰ, ਰਵਿੰਦਰ ਕੌਰ, ਬਲਜਿੰਦਰ ਕੌਰ, ਰਾਜਿੰਦਰ ਕੁਮਾਰ ਨੂੰ  ਚੇਅਰਮੈਨ ਆਤਮਾ ਸਿੰਘ, ਸਰਪੰਚ ਰਾਜਿੰਦਰ ਸਿੰਘ, ਪੰਚ ਜਸਵਿੰਦਰ ਸਿੰਘ ਭੋਲਾ, ਕਰਨੈਲ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਜੀ. ਓ. ਜੀ., ਦੀਪ ਦਿਲਬਰ, ਸੰਤੋਖ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਹੈੱਡਮਾਸਟਰ ਹਰਜੀਤ ਸਿੰਘ ਕੈਨੇਡਾ, ਚਰਨਜੀਤ ਸਿੰਘ ਕੈਨੇਡਾ ਨੇ ਵਧਾਈਆਂ ਦਿੱਤੀਆਂ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply