ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਜਗਦੀਪ ਸਿਮਘ ਸੱਗੂ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸਥਾਨਕ ਕਾ: ਸੋਹਣ ਸਿੰਘ ਜੋਸ਼ ਜ਼ਿਲ੍ਹਾ ਲਾਇਬਰੇਰੀ ਵਿਖੇ ਡਾ: ਚਰਨਜੀਤ ਕੌਰ ਮੁਹਾਲੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਜ਼ਿਲ੍ਹਾ ਭਾਸ਼ਾ ਅਫਸਰ ਡਾ: ਭੁਪਿੰਦਰ ਸਿੰਘ ਮੱਟੂ, ਡਾ: ਪ੍ਰਭਜੋਤ ਕੌਰ ਸੰਧੂ ਜ਼ਿਲ੍ਹਾ ਲਾਇਬਰੇਰੀਅਨ, ਡਾ: ਚਰਨਜੀਤ ਕੌਰ ਮੋਹਾਲੀ, ਅਰਤਿੰਦਰ ਸੰਧੂ ਸੰਪਾਦਕ ਏਕਮ, ਪ੍ਰੋ: ਦਵਿੰਦਰਪ੍ਰੀਤ ਕੌਰ ਮੋਹਾਲੀ ਅਤੇ ਸ਼ਾਇਰ ਮਲਵਿੰਦਰ ਸਿੰਘ (ਸੰਪਾਦਕ ਸਤਰੰਗੀ) ਸੁਸ਼ੋਭਿਤ ਹੋਏ।
ਡਾ: ਚਰਨਜੀਤ ਕੌਰ ਮੁਹਾਲੀ ਨੇ ਬੜੇ ਨਵੇਕਲੇ ਅੰਦਾਜ਼ ਵਿੱਚ ਰੂਬਰੂ ਹੰਦਿਆਂ ਬੜੇ ਖੁਲ੍ਹੇ ਮਾਹੌਲ ਵਿੱਚ ਆਪਣੀ ਜ਼ਿੰਦਗੀ ਦੇ ਮਿੱਠੇ ਕੌੜੇ ਤਜ਼ਰਬੇ ਸਭ ਨਾਲ ਸਾਂਝੇ ਕੀਤੇ।ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸਰਵਸ੍ਰੀ ਪ੍ਰਿੰ: ਰਘਬੀਰ ਸਿੰਘ ਸੋਹਲ, ਮਨਜੀਤ ਸਿੰਘ ਵੱਸੀ, ਗੁਰਬਾਜ ਸਿੰਘ ਛੀਨਾ, ਸੁਰਿੰਦਰ ਸਿੰਘ ਚੌਹਕਾ, ਕੁਲਦੀਪ ਦਰਾਜਕੇ, ਸਤਨਾਮ ਸਿੰਘ ਔਲਖ, ਰਾਜਵਿੰਦਰ ਕੌਰ, ਕਲਿਆਣ ਅੰਮ੍ਰਿਤਸਰੀ, ਚੰਨ ਅਮਰੀਕ, ਡਾ: ਮੋਹਨਜੀਤ, ਹਰੀ ਸਿੰਘ ਗਰੀਬ, ਅਮਰੀਕ ਸਿੰਘ ਸ਼ੇਰਗਿੱਲ, ਹਰਮੀਤ ਆਰਟਿਸਟ, ਮਨਮੋਹਣ ਸਿੰਘ ਬਾਸਰਕੇ, ਡਾ: ਬਲਵਿੰਦਰ ਸਿੰਘ ਫੇਰੂਮਾਨ ਨੇ ਕਾਵਿ ਰਚਾਨਵਾਂ ਪੇਸ਼ ਕੀਤੀਆਂ ।ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ “ਕਲਮਾਂ ਦੀ ਲੋਅ” ਪੁਸਤਕ ਜ਼ਿਲਾ ਲਾਇਬਰੇਰੀ ਲਈ ਡਾ: ਪ੍ਰਭਦੀਪ ਕੌਰ ਲਾਇਬਰੇਰੀਅਨ ਨੂੰ ਭੇਟ ਕੀਤੀ ਗਈ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media