ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨਸ਼ਾ ਮੁਕਤ ਸਮਾਜ ਬਣਾਉਣ ਲਈ ਜਿਲ਼ਾ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ `ਤੇ ਅਮਿਤ ਕੁਮਾਰ ਜਿਲਾ ਮੈਨੇਜਰ ਪਨਸਪ ਨੇ ਨਸ਼ੇ ਦੇ ਖਿਲਾਫ ਸਥਾਨਕ ਹਨੂੰਮਾਨ ਮੰਦਰ ਵਿਖੇ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ।ਇਸ ਸਮੇਂ ਉਨਾਂ ਦੱਸਿਆ ਕਿ ਸਾਡੇ ਦੇਸ ਦਾ ਭਵਿੱਖ ਗਲਤ ਰਾਹ `ਤੇ ਚਲ ਪਿਆ ਹੈ।ਉਸ ਨੂੰ ਸਹੀ ਰਾਹ ਉਪਰ ਲੈ ਕੇ ਆਉਣ ਦਾ ਫਰਜ਼ ਬਣਦਾ ਹੈ।ਉਨਾਂ ਕਿਹਾ ਕਿ ਇਹ ਕੋਸ਼ਿਸ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਵੇਚਣ ਅਤੇ ਸੇਵਨ ਕਰਨ ਵਾਲਿਆਂ ਨੂੰ ਰੋਕਿਆ ਜਾਵੇ।ਨਸ਼ੇ ਤੋ ਪੀੜ੍ਹਤ ਲੋਕਾ ਨੂੰ ਨਸ਼ਾ ਮੁਕਤ ਕਰਨ ਲਈ ਮਾਨਸਾ ਜਿਲੇ ਵਿੱਚ ਅਲੱਗ-ਅੱਲਗ ਥਾਂ ਮਾਨਸਾ, ਬੁਢਲਾਡਾ ਅਤੇ ਸਰਦੂੜਗੜ ਹਸਪਤਾਲਾਂ ਦੇ ਵਿੱਚ ਇਲਾਜ਼ ਕਰਵਾ ਕੇ ਨਸ਼ਾ ਤੋ ਮੁਕਤ ਜਾ ਸਕਦਾ ਹੈ।ਇਸ ਮੋਕੇ ਮੋਹਿਤ ਕੁਮਾਰ ਪਨਸਪ ਇੰਸਪੈਕਟਰ,ਮੰਗਤ ਕੁਮਾਰ ਪਨਸਪ ਇੰਸਪੈਕਟਰ,ਜਾਗਰ ਸਿੰਘ ਸ਼ਹਿਰੀ ਪ੍ਰਧਾਨ ਭਾਜਪਾ, ਪ੍ਰਦੀਪ ਕੁਮਾਰ, ਅਸੌਕ ਕੁਮਾਰ ਠੇਕੇਦਾਰ, ਨਵੀਨ ਕੁਮਾਰ, ਰਮਨ ਸਿੰਗਲਾ, ਗੁਲਸ਼ਨ ਕੁਮਾਰ, ਸੁਲਤਾਨ ਸ਼ਾਹ, ਗੋਗੀ ਰਾਮ, ਦੁਲਾ ਰਾਮ, ਬੱਬੂ ਜੈਨ, ਮੇਸ਼ੀ ਕੁਮਾਰ, ਰਜਿੰਦਰ ਕੁਮਾਰ ਆਦਿ ਨਗਰ ਨਿਵਾਸੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media