ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਹੋਟਲ ਐਸੋਸ਼ੀਏਸ਼ਨ ਦਾ ਇੱਕ ਵਫਦ ਅੱਜ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਿਵਾਸ ਸਥਾਨ
`ਤੇ ਉਨ੍ਹਾਂ ਨੂੰ ਮਿਲਿਆ ਉਨ੍ਹਾਂ ਨੇ ਅੰਦਰੂਨ ਸ਼ਹਿਰ ਵਿੱਚ ਬਣੇ ਹੋਟਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿੱਚ ਮੰਤਰੀ ਨੂੰ ਜਾਣੂ ਕਰਵਾਇਆ।ਉਨਾਂ ਨੇ ਕਿਹਾ ਕਿ ਅਮ੍ਰਿਤਸਰ ਇੱਕ ਪਾਵਨ ਪਵਿੱਤਰ ਅਤੇ ਧਾਰਮਿਕ ਸ਼ਹਿਰ ਹੈ। ਲੱਖਾਂ ਦੀ ਗਿਣਤੀ ਵਿੱਚ ਇਥੇ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ ਇੱਕ ਪਾਸੇ ਸਰਕਾਰ ਟੂਰਿਜ਼ਮ ਨੂੰ ਵਧਾਵਾ ਦੇ ਰਹੀ ਹੈ ਦੂਜੇ ਪਾਸੇ ਹੋਟਲ ਮਾਲਿਕਾਂ ਲਈ ਔਖੀ ਪਾਲਿਸੀ ਬਣਾ ਕੇ ਹੋਟਲ ਇੰਡਸਟਰੀ ਨੂੰ ਤੱਬਾਹ ਕਰ ਰਹੀ ਹੈ। ਹੋਟਲ ਵਪਾਰ ਦੇ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਹੈ।ਉਨ੍ਹਾਂ ਦੀ ਰੋਟੀ ਉਨ੍ਹਾਂ ਕੋਲੋ ਨਾ ਖੋਹੀ ਜਾਵੇ।ਉਨਾਂ ਨੇ ਮੰਤਰੀ ਸੋਨੀ ਨੂੰ ਬੇਨਤੀ ਕੀਤੀ ਕਿ ਇਸ ਪਾਲਿਸੀ ਨੂੰ ਸਰਲ ਬਣਾਇਆ ਜਾਵੇ ਕਿਉਂਕਿ ਨਗਰ ਨਿਗਮ ਅਤੇ ਹੋਰ ਪ੍ਰਬੰਧਕੀ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਬੇਵਜਾਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੰਤਰੀ ਸੋਨੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਸੁਣ ਕੇ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਇਸ ਸਮੱਸਿਆਵਾਂ ਉੱਤੇ ਵਿਚਾਰ ਕਰਕੇ ਹੋਟਲ ਮਾਲਿਕਾਂ ਨੂੰ ਆ ਰਹੀ ਮੁਸ਼ਕਲਾਂ ਤੋਂ ਰਾਹਤ ਦਵਾਈ ਜਾਵੇਗੀ। ਇਸ ਮੌਕੇ ਉੱਤੇ ਮੇਂਬਰ ਪਾਰਲਿਮੈਂਟ ਗੁਰਜੀਤ ਸਿੰਘ ਔਜਲਾ, ਪਰਮਜੀਤ ਸਿੰਘ ਚੋਪੜਾ, ਪ੍ਰਧਾਨ ਹਰਿੰਦਰ ਸਿੰਘ, ਸੁਰਿੰਦਰ ਸਿੰਘ, ਬਬਲੂ ਸਚਦੇਵਾ, ਦਵਿੰਦਰ ਸਿੰਘ ਵਿਰਦੀ, ਕੰਵਲਜੀਤ ਸਿੰਘ, ਸੁਖਵਿੰਦਰ ਸਿੰਘ, ਬੋਦਰਾਜ ਸ਼ਰਮਾ, ਅਸ਼ੋਕ ਕੁਮਾਰ ਆਦਿ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media