
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਬਟਾਲਾ ਇਲਾਕੇ ਦੀ ਅਹਿਮ ਸ਼ਖਸੀਅਤ ਸ੍ਰ ਗੁਰਮੀਤ ਸਿੰਘ ਭੋਮਾ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਜਿਲਾ ਗੁਰਦਾਸਪੁਰ ਵਿਖੇ ਬਤੌਰ ਲੈਕਚਰਾਰ ਰਾਜਨੀਤੀ ਸ਼ਾਸ਼ਤਰ ਸੇਵਾ ਨਿਭਾ ਰਹੇ ਹਨ। ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ ਵਿਚ ਮੁਖ ਮਹਿਮਾਨ ਡਾ ਰਜ਼ਤ ਉੋਬਰਾਏ ਐਸ ਡੀ ਐਮ ਬਟਾਲਾ ਵੱਲੋਂ ਵਿਸ਼ੇਸ ਤੌਰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਗੁਰਮੀਤ ਸਿੰਘ ਭੋਮਾ ਨੇ ਸਿਖਿਆ ਵਿਭਾਗ ਵਿਚ ਬਾਰਾ ਸਾਲਾ ਦੀ ਸੇਵਾ ਦੌਰਾਨ ਖੂਬ ਸਲਾਹੁਣਯੋਗ ਮੱਲਾਂ ਮਾਰੀਆਂ ਹਨ। ਜਿਵੇਂ ਕਿ ਭੋਮਾ ਸਾਹਿਬ ਪੰਜਾਬ ਐਜੂਸੈਟ ਸੋਸਾਇਟੀ ਮੋਹਾਲੀ ਦੇ ਜਿਲਾ ਗੁਰਦਾਸਪੁਰ ਤੋ ਇਕਲੌਤੇ ਲੈਕਚਰਾਰ ਹਨ , ਜਿਨਾ ਦੇ ਵਿਸ਼ਾ ਰਾਜ ਨੀਤ ਸਾਸ਼ਤਰ ਦੇ ਲਾਈਵ ਲੈਕਚਰਾਰ ਮੋਹਾਲੀ ਸਟੂਡਿa ਤੋ ਸਕੂਲਾਂ ਵਿਚ ਗੁਣਾਮਿਕ ਸਿਖਿਆ ਦੇਣ ਦੇ ਉਦੇਸ਼ ਨਾਲ ਸਮੁੱਚੇ ਪੰਜਾਬ ਸਕੂਲਾਂ ਵਿਚ ਪ੍ਰਸਾਰਿਤ ਹੁੰਦੇ ਹਨ। ਇਸ ਤੋ ਇਲਾਵਾ ਪੰਜਾਬ ਸਕੂਲ ਸਿਖਿਆ ਬੋਰਡ ਦੀ ਵਿਸ਼ਾ ਮਾਹਿਰ ਕਮੇਟੀ ਦੇ ਸਥਾਈ ਮੈਂਬਰ ਨਾਮਜਦ ਕੀਤੇ ਗਏ ਹਨ। ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਦੀਆਂ ਸਮਾਜਿਕ ਸਿਖਿਆ ਦੀਆਂ ਕਿਤਾਬਾਂ ਨੂੰ ਸੋਧਣ ਤੇ ਰਿਵੀa ਕਰਨ ਲਈ , ਤੇ ਬਾਰਵੀ ਦੀਆਂ ਵਿਸ਼ਾ ਰਾਜਨੀਤੀ ਸ਼ਾਸ਼ਤਰ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਬੋਰਡ ਵੱਲੋ ਭੋਮਾ ਜੀ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਭ ਤੋ ਮਹੱਤਵ ਪੂਰਨ ਸਮਾਜਿਕ ਖੇਤਰ ਵਿਚ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਵੱਲੋਂ ਭੋਮਾ ਜੀ ਮੁਖ ਪ੍ਰਚਾਰਕ ਤੇ ਰਿਸੋਰਸ ਪਰਸਨ ਨਾਮਜਦ ਕੀਤੇ ਗਏ ਹਨ, ਇਸ ਸੇਵਾ ਹਿੱਤ ਗੁਰਮੀਤ ਸਿੰੰਘ ਭੋਮਾ ਨੂੰ ਭਾਰਤ ਸਰਕਾਰ ਵੱਲੋ ਸਨਮਾਨ ਪੱਤਰ ਵੀ ਦਿਤਾ ਜਾ ਚੁੱਕਾ ਹੈ। ਸਕੂਲ ਪ੍ਰਬੰਧ ਵਿਚ ਸੂਝਵਾਨ ਹੋਣ ਸਦਕਾ ਸਕੂਲ ਵਿਚ ਵਿਦਿਆਰਥੀਆਂ ਦੀ ਵੱਖ ਵੱਖ ਕੋਰਸਾ ਵਿਚ ਅਗਵਾਈ ਕਰਨੀ, ਕਿੱਤਾ ਚੁਨਣ ਵਿਚ ਮਦਦ, ਸਕੂਲ ਵਿਚ ਵਿਦਿਅਕ ਕੈਲੰਡਰ ਅਨੂਸਾਰ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਦਿਆਰਥੀਆਂ ਦੀ ਅਗਵਾਈ ਕਰਨ ਮੁਖ ਕੰਮ ਹਨ। ਸਕੂਲ ਮੈਨੇਜਮੈਟ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਅਹਿਮ ਤੇ ਸੁਚਾਰੂ ਵਿਚਾਰ ਵਟਾਦਰੇ ਨਾਲ ਸਕੂਲ ਵਿਚ ਅਰੰਭੇ ਗਏ ਕੰਮਾ ਵਿਚ ਸਾਰਥਕ ਤਰੀਕ ਨਾਲ ਹਿਸਾ ਲੈਣਾ ਸ੍ਰੀ ਭੋਮਾ ਦੇ ਅਹਿਮ ਕੰਮ ਹਨ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media