ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਅਜਾਦੀ ਦਿਵਸ ਦੇ ਸਬੰਧ ਵਿਚ ਕਰਵਾਏ ਸਮਾਗਮਾਂ ਾਦੋਰਾਨ ਸ੍ਰੀ ਰਜਿੰਦਰ ਕੁਮਾਰ ਸ਼ਰਮਾ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੰਕੈਡਰੀ ਧੂਪਸੜੀ ਗੁਰਦਾਸਪੁਰ ਨੂੰ ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ ਵਿਚ ਮੁਖ ਮਹਿਮਾਨ ਡਾ ਰਜ਼ਤ ਉੋਬਰਾਏ ਐਸ ਡੀ ਐਮ ਬਟਾਲਾ ਵੱਲੋਂ ਵਿਸ਼ੇਸ ਤੌਰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਰਜਿੰਦਰ ਸ਼ਰਮਾ ਸਕੂਲ ਪ੍ਰਬੰਧ ਵਿਚ ਸੂਝਵਾਨ ਹੋਣ ਸਦਕਾ ਸਕੂਲ ਵਿਚ ਵਿਦਿਆਰਥੀਆਂ ਦੀ ਵੱਖ ਵੱਖ ਕੋਰਸਾ ਵਿਚ ਅਗਵਾਈ ਕਰਨੀ, ਕਿੱਤਾ ਚੁਨਣ ਵਿਚ ਮਦਦ, ਸਕੂਲ ਵਿਚ ਵਿਦਿਅਕ ਕੈਲੰਡਰ ਅਨੂਸਾਰ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਦਿਆਰਥੀਆਂ ਦੀ ਅਗਵਾਈ ਕਰਨ ਮੁਖ ਕੰਮ ਹਨ। ਸਕੂਲ ਮੈਨੇਜਮੈਟ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਅਹਿਮ ਤੇ ਸੁਚਾਰੂ ਵਿਚਾਰ ਵਟਾਦਰੇ ਨਾਲ ਸਕੂਲ ਵਿਚ ਅਰੰਭੇ ਗਏ ਕੰਮਾ ਵਿਚ ਸਾਰਥਕ ਤਰੀਕ ਨਾਲ ਹਿਸਾ ਲੈਣਾ ਰਜਿੰਦਰ ਸਰਮਾ ਦੇ ਅਹਿਮ ਕੰਮ ਹਨ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …