ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ ਸੱਗੂ)- ਵਿਸ਼ਕਰਮਾ ਵੈਲਫੇਅਰ ਟਰੱਸਟ ਵਲੋਂ ਸਥਾਨਕ ਸੁਲਤਾਨਵਿੰਡ ਪਿੰਡ ਵਿਖੇ ਚਲਾਏ ਜਾ ਰਹੇ ਗੁਰੂ ਰਾਮ ਦਾਸ ਬਿਰਧ ਘਰ ਵਿਖੇ ਹਰ ਸਾਲ ਦੀ ਤਰਾਂ ਸਾਵਣ ਮੇਲਾ ਮਨਾਇਆ ਗਿਆ।ਜਿਸ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਸੰਤੋਖ ਸਿੰਘ ਸੇਠੀ ਆਨ: ਸਕੱਤਰ ਚੀਫ ਖਾਲਸਾ ਦੀਵਾਨ, ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ, ਤੇ ਸਾਬਕਾ ਕੌਂਸਲਰ ਅਜੀਤ ਸਿੰਘ ਹਰਜੀਤ ਪੈਲਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਾਵਣ ਮੇਲੇ ਦੌਰਾਨ ਬਿਰਧ ਘਰ ਵਿੱਚ ਰਹਿ ਰਹੇ ਬਜੁੱਰਗਾਂ ਤੇ ਸੱਦੇ ਮਹਿਮਾਨਾਂ ਲਈ ਟਿੱਕੀਆਂ, ਡੋਸਾ, ਖੀਰ ਪੂੜੇ ਅਤੇ ਪੂੜੀਆਂ ਛੋਲੇ ਤੇ ਹੋਰ ਪਕਵਾਨ ਤਿਆਰ ਕਰਵਾਏ ਗਏ।ਇਸ ਮੌਕੇ ਹਰਜਾਪ ਸਿੰਘ ਸੁਲਤਾਨਵਿੰਡ ਨੇ ਮੈਨਜਿੰਗ ਟਰੱਸਟੀ ਉਂਕਾਰ ਸਿੰਘ ਸੰਧੂ ਤੇ ਉਨਾਂ ਦੇ ਸਾਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਰਧ ਘਰ ਉਨਾਂ ਦਾ ਬਹੁਤ ਵੱਡਾ ਉਪਰਾਲਾ ਹੈ, ਜਿੰਨਾਂ ਦੀ ਦੇਖ ਰੇਖ ਵਿੱਚ ਇਥੇ ਰਹਿੰਦੇ ਬਜੁੱਰਗਾਂ ਦੀ ਸੇਵਾ ਸੰਭਾਲ ਬੜੇ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ ।ਇਸ ਮੇਲੇ ਵਿੱਚ ਪੁੱਜੀਆਂ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਖੇਤਰ ਵਿੱਚ ਵਿੱਚਰਦੀਆਂ ਸਖਸੀਅਤਾਂ ਨੇ ਵੀ ਖੀਰ ਪੂੜਿਆਂ ਦਾ ਅਨੰਦ ਮਾਣਿਆ। ਮੇਲੇ ਵਿੱਚ ਪੂੱਜੀਆਂ ਸਖਸੀਅਤਾ ‘ਚ ਆਲ ਇੰਡਿਆ ਮਹਾਰਾਜਾ ਜੱਸਾ ਸਿੰਘ ਫੈਡਰੇਸ਼ਨ ਪ੍ਰਧਾਨ ਪਿਆਰਾ ਸਿੰਘ ਮਠਾਰੂ, ਗਿਆਨ ਸਿੰਘ ਬਮਰਾਹ, ਸੁਰਿੰਦਰ ਸਿੰਘ ਸਹਿਮੀ, ਰਜਿੰਦਰ ਸਿੰਘ ਭੁੱਲਰ, ਦਲਬੀਰ ਸਿੰਘ ਐਡਵੋਕੇਟ, ਹਰਪਾਲ ਸਿੰਘ ਬਮਰਾਹ, ਤਰਜੀਤ ਸਿੰਘ ਭੁੱਲਰ, ਰਘਬੀਰ ਸਿੰਘ, ਰਾਮਗੜੀਆ ਭਾਈਬੰਦੀ ਤੋਂ ਰਜਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਐਦਨ, ਬਲਜਿੰਦਰ ਸਿੰਘ ਬਿੱਟੂ, ਮੈਡਮ ਸੁਲੇਖਾ ਮਹਿਰਾ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …