Thursday, August 20, 2026

ਯੂਨੀਵਰਸਿਟੀ ਦੇ ਬੀ.ਪਲੈਨ ਅਰਬਨ ਐਂਡ ਰੀਜਨਲ ਪਲੈਨਿੰਗ ਕੋਰਸ ਦੀਆਂ ਕੁੱਝ ਸੀਟਾਂ ਖਾਲੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਪਲੈਨ ਅਰਬਨ ਐਂਡ ਰੀਜਨਲ ਪਲੈਨਿੰਗ ਕੋਰਸ ਦੀਆਂ ਕੁੱਝ ਸੀਟਾਂ ਸੈਸ਼ਨ 2018-19 ਲਈ ਖਾਲੀ ਹਨ।ਉਮੀਦਵਾਰ ਜੋ ਇਸ ਕੋਰਸ ਵਿਚ ਦਾਖਲਾ ਲੈਦਾ ਚਾਹੰੁਦੇ ਹਨ, ਯੂਨੀਵਰਸਿਟੀ ਦੀ ਵੈਬਸਾਈਟ `ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।ਇਸ ਕੋਰਸ ਵਿਚ ਐਪਲੀਕੇਸ਼ਨ ਫੀਸ ਜਮ੍ਹਾ ਕਰਾਉਣ ਦੀ ਅੰਤਿਮ 27 ਅਗਸਤ 2018 ਹੈ ਅਤੇ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ 28 ਅਗਸਤ 2018 ਇਸ ਦੀ ਕੌਸਲਿੰਗ ਲਈ ਫਾਰਮ ਭਰਨ ਤੋਂ ਬਾਅਦ, ਉਮੀਦਵਾਰ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ ਲੈ ਕੇ ਕੌਂਸਲਿੰਗ ਵਿਚ ਆਉਣਾ ਹੋਵੇਗਾ।ਚੁਣੇ ਗਏ ਉਮੀਦਵਾਰ ਨੂੰ ਕੋਰਸ ਦੀ ਬਣਦੀ ਫੀਸ ਮੋਕੇ ਤੇ ਹੀ ਜਮ੍ਹਾ ਕਰਾਉਣੀ ਹੋਵੇਗੀ।
                                                      
 

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply