ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੰਧੂ) – ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਈਪੂੰਈ ਵਿਖੇ ਸਕੂਲ ਦੇ ਸਮੂਹਿਕ ਅਧਿਆਪਕਾਂ, ਮੋਹਤਬਰਾਂ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਸਾਂਝੇ ਤੌਰ `ਤੇ `ਤੰਦਰੁਸਤ ਪੰਜਾਬ` ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਵਾਤਾਵਰਣ ਦੇਣ ਦੇ ਮੰਤਵ ਨਾਲ-ਨਾਲ ਸਕੂਲ ਦੇ ਵੱਖ-ਵੱਖ ਹਿਸਿਆਂ, ਖਾਲੀ ਥਾਵਾਂ ਅਤੇ ਵਿਸ਼ੇਸ਼ ਕਰ ਖੇਡ ਮੈਦਾਨਾਂ `ਚ ਵੱਖ-ਵੱਖ ਪ੍ਰਕਾਰ ਦੇ ਛਾਂਦਾਰ ਤੇ ਫਲਦਾਰ ਪੌਦੇ ਲਗਾਏ ਗਏ।ਇੰਨ੍ਹਾਂ ਪੌਦਿਆਂ ਨੂੰ ਪਾਣੀ ਲਾਉਣ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਪੰਚਾਇਤ ਵੱਲੋਂ ਸਕੂਲ ਨੂੰ ਇੱਕ ਜਨਰੇਟਰ ਦਾਨ ਵਜੋਂ ਦਿੱਤਾ ਗਿਆ।
ਸਕੂਲ ਪ੍ਰਿੰਸੀਪਲ ਪ੍ਰਵੀਨ ਕੁਮਾਰੀ ਨੇ ਆਏ ਪਿੰਡ ਦੇ ਸਰਪੰਚ, ਪੰਚਾਂ ਤੇ ਹੋਰ ਮੋਹਤਬਰਾਂ ਨੂੰ `ਜੀ ਆਇਆਂ` ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਲੋੜਾਂ ਤੋਂ ਜਾਣੂ ਕਰਵਾਇਆ। ਉਨਾਂ ਨੇ ਕਿਹਾ ਕਿ ਖੇਡ ਮੈਦਾਨ ਨੂੰ ਹਰਿਆ-ਭਰਿਆ ਰੱਖਣ ਨਾਲ ਵਿਦਿਆਰਥੀਆਂ ਦੀ ਖੇਡ ਸ਼ੈਲੀ ਵਿੱਚ ਨਿਖਾਰ ਆਏਗਾ।ਪਿੰਡ ਦੀ ਪੰਚਾਇਤ ਨੇ ਵਿਸ਼ਵਾਸ਼ ਦਿਵਾਇਆ ਕਿ ਲੋੜ ਪੈਣ `ਤੇ ਸਕੂਲ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਰਾਜਨ, ਸਰਪੰਚ ਬਲਬੀਰ ਸਿੰਘ ਚੰਦ, ਦਰਬਾਰਾ ਸਿੰਘ, ਸੁਖਦੇਵ ਸਿੰਘ ਸ਼ਾਹੂਕਾਰ, ਲਖਬੀਰ ਸਿੰਘ, ਮਹਿੰਦਰ ਸਿੰਘ, ਮੋਹਨ ਸਿੰਘ, ਦਰਸ਼ਨ ਸਿੰਘ, ਸੰਤੋਖ ਸਿੰਘ, ਗੁਰਮੇਜ ਸਿੰਘ, ਅਨੋਖ ਸਿੰਘ ਆਦਿ ਹਾਜ਼ਰ ਸਨ।