ਜੋਧਪੁਰ ਜੇਲ ਵਿਚ ਲੰਬਾ ਸਮਾਂ ਰਹਿਣ ਵਾਲਿਆਂ ਦੀ ਪੰਜਾਬ ਸਰਕਾਰ ਨੇ ਫੜੀ ਬਾਂਹ – ਗਿੱਲ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜੋਧਪੁਰ ਜੇਲ ਵਿਚ ਲੰਬਾ ਸਮਾਂ ਜੇਲਾਂ ਕੱਟਣ ਵਾਲੇ ਸੰਘਰਸ਼ਸ਼ੀਲਾਂ ਨੂੰ ਜਿੰਨਾਂ ਨੇ ਆਪਣੇ ਪਰਿਵਾਰਾਂ ਤੋਂ
ਦੂਰ ਰਹਿ ਕੇ ਜੇਲਾਂ ਕੱਟੀਆਂ ਸਨ।ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮੁਆਵਜਾ ਦੇ ਕੇ ਉਨ੍ਹਾਂ ਦੀ ਬਾਂਹ ਫੜੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਟੀ ਹਲਕੇ ਦੇ ਐਮ.ਐਲ.ਏ ਹਰਮਿੰਦਰ ਸਿੰਘ ਗਿੱਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਰਾਸ਼ੀ ਵੰਡਣ ਸਮੇਂ ਕੀਤਾ ।
ਇਸ ਮੌਕੇ ‘ਤੇ ਬੋਲਦਿਆਂ ਗਿੱਲ ਨੇ ਦੱਸਿਆ ਕਿ ਜੋਧਪੁਰ ਵਿਚ ਜੇਲਾਂ ਕੱਟਣ ਵਾਲੇ ਪੰਜਾਬ ਦੇ ਵਾਸੀਆਂ ਨੇ ਮਾਨਯੋਗ ਕੋਰਟ ਵਿਚ ਕੇਸ ਕੀਤਾ ਸੀ ਜਿਸ ਤੇ ਫੈਸਲਾ ਕਰਦਿਆਂ ਮਾਨਯੋਗ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਇਹਨਾਂ ਸ਼ੰਘਰਸ਼ੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਹਨਾਂ ਸ਼ੰਘਰਸ਼ੀ ਯੋਧਿਆਂ ਦੀ ਆਰਥਿਕ ਸਹਾਇਤਾਂ ਦੇਣ ਲਈ ਵੀ ਕਿਹਾ ਸੀ, ਅਤੇ ਕੇਂਦਰ ਸਰਕਾਰ ਨੂੰ ਵੀ ਆਪਣੇ ਵੱਲੋਂ ਕੇਸ ਵਾਪਸ ਲੈਣ ਦੀ ਅਪੀਲ ਕਰਨ ਵਾਸਤੇ ਕਿਹਾ ਸੀ ੁਹਨਾਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਨੇ ਪਹਿਲ ਕਰਦਿਆਂ ਇਹਨਾਂ ਸ਼ੰਘਰਸ਼ੀ ਯੋਧਿਆਂ ਨੂੰ ਪੰਜਾਬ ਸਰਕਾਰ ਦਾ ਬਣਦਾ ਹਿੱਸਾ ਲੰਘੀ 28 ਜੂਨ ਨੂੰ ਦੇ ਦਿੱਤਾ ਗਿਆ ਸੀ।ਉਹਨਾਂ ਨੇ ਕਿਹਾ ਕਿ ਇਸਦੇ ਚੱਲਦਿਆਂ ਕੇਂਦਰ ਸਰਕਾਰ ਨੇ ਫੈਸਲੇ ਖਿਲਾਫ ਪਾਈ ਅਪੀਲ ਵਾਪਸ ਲਈ ਅਤੇ ਅੱਜ ਬਣਦਾ ਹਿੱਸਾ ਦਿੱਤਾ ਗਿਆ ਹੈ।ਗਿੱਲ ਨੇ ਦੱਸਿਆ ਕਿ ਉਸ ਸਮੇਂ 365 ਸੰਘਰਸ਼ੀ ਜੋਧਪੁਰ ਜੇਲ ਵਿੱਚ ਬੰਦ ਰਹੇ ਸਨ, ਜਿੰਨਾਂ ਵਿੱਚੋ ਹੁਣ 325 ਸੰਘਰਸ਼ੀਆਂ ਨੂੰ ਵੀ ਮੁਆਵਜਾ ਦੇਣ ਲਈ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦਾ ਇਹ ਸ਼ਲਾਘਯੋਗ ਉਪਰਾਲਾ ਹੈ ।
ਹਲਕਾ ਅਟਾਰੀ ਵਿਧਾਇਕ ਤਰਸੇਮ ਸਿੰਘ ਡ.ੀਸੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੀ ਸਰਕਾਰ ਨੇ ਹੀ ਇਨ੍ਹਾਂ ਸੰਘਰਸ਼ੀ ਯੋਧਿਆਂ ਦੀ ਮਦਦ ਕੀਤੀ ਸੀ ਅਤੇ ਹੁਣ ਵੀ ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਮੁਆਵਜਾ ਦੇ ਜਖਮਾਂ ਤੇ ਮਲਮ ਲਗਾਇਆ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹੀ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਹੈ ਅਤੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਭਰਪੂਰ ਉਪਰਾਲੇ ਕੀਤੇ ਹਨ।
ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜੋਧਪੁਰ ਜੇਲ ਵਿੱਚ ਕੈਦ ਰਹੇ 25 ਵਿਅਕਤੀਆਂ ਨੂੰ 1 ਕਰੋੜ 34 ਲੱਖ 79 ਹਜ਼ਾਰ 738 ਰੁਪਏ ਦੇ ਚੈਕ ਵੰਡੇ।ਸੰਘਾ ਨੇ ਦੱਸਿਆ ਕਿ ਇਨ੍ਹਾਂ ਬੰਦੀਆਂ ਵਿੱਚੋਂ ਕੁਝ ਅਕਾਲ ਚਲਾਣਾ ਕਰ ਗਏ ਹਨ।ਉਨ੍ਹਾਂ ਦੀ ਬਣਦੀ ਰਾਸ਼ੀ ਉਨ੍ਹਾਂ ਦੇ ਵਾਰਸਾਂ ਨੂੰ ਦਿੱਤੀ ਗਈ ਹੈ।
ਇਸ ਮੌਕੇ ‘ਤੇ ਸ਼ੰਘਰਸ਼ੀ ਯੋਧਿਆਂ ਨੇ ਰਾਸ਼ੀ ਮਿਲਣ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ, ਐਸ.ਡੀ.ਐਮ ਅੰਮ੍ਰਿਤਸਰ-1 ਅਤੇ 2 ਵਿਕਾਸ ਹੀਰਾ ਅਤੇ ਸ੍ਰੀ ਰਾਜੇਸ਼ ਸ਼ਰਮਾ, ਐਸ.ਡੀ.ਐਮ ਅਜਨਾਲਾ ਸ੍ਰੀ ਰਜਤ ਓਬਰਾਏ, ਲਾਲੀ ਮਜੀਠੀਆ, ਵੱਸਣ ਸਿੰਘ, ਜਸਵਿੰਦਰ ਸਿੰਘ ਘੁੰਮਣ ਵਕੀਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media