ਪਠਾਨਕੋਟ, 22 ਜੁਲਾਈ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੀ ਪ੍ਰਧਾਨਗੀ ਵਿੱਚ
ਸਿਵਲ ਹਸਪਤਾਲ ਵਿਖੇ 9 ਤੋਂ 22 ਜੁਲਾਈ ਤੱਕ ਚੱਲਿਆ ਦਸਤ ਰੋਕੂ ਪੰਦਰਵਾੜਾ (ਇੰਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਟਨਾਈਟ) ਅੱਜ ਸਮਾਪਤ ਕੀਤਾ ਗਿਆ।ਇਸ ਮੌਕੇ ਤੇ ਡਾ. ਨਰੇਸ਼ ਕਾਂਸਰਾ ਡਾਇਰੈਕਟਰ ਫੈਮਲੀ ਪਲਾਨਿੰਗ ਵਿਸ਼ੇਸ ਤੋਰ ਤੇ ਹਾਜ਼ਰ ਹੋਏ।ਉਨ੍ਹਾਂ ਜੱਚਾ ਬੱਚਾ ਵਾਰਡ ਦਾ ਵੀ ਨਿਰੀਖਣ ਕੀਤਾ ਅਤੇ ਹਸਪਤਾਲ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਬੱਚਿਆਂ ਨੂੰ ਓ.ਆਰ.ਐਸ ਪੈਕੇਟ ਵੀ ਵੰਡੇ। ਇਸ ਸਮੇਂ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਡਾ. ਕਿਰਨ ਬਾਲਾ ਟੀਕਾਕਰਨ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਅਤੇ ਸਟਾਫ ਹਾਜ਼ਰ ਸਨ। ਡਾ. ਨਰੇਸ਼ ਕਾਂਸਰਾ ਡਾਇਰੈਕਟਰ ਫੈਮਲੀ ਪਲਾਨਿੰਗ ਨੇ ਸੰਬੋਧਨ ਦਸਤ ਤੋਂ ਬਚਾਓ ਲਈ ਜੀਵਨ ਰੱੱਖਿਅਕ ਘੋਲ (ਓ.ਆਰ.ਐਸ) ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ।ਫਿਰ ਇੱਕ ਸਾਫ ਬਰਤਨ ਵਿੱਚ 1 ਲੀਟਰ ਪੀਣ ਯੋਗ ਸਾਫ ਪਾਣੀ ਪਾਓ।ਇਸ ਪਾਣੀ ਵਿੱਚ ਓ.ਆਰ.ਐਸ ਦਾ ਪੂਰਾ ਪੈਕਟ ਪਾ ਦਿਓ ਅਤੇ ਮਿਸ਼ਰਨ ਨੂੰ ਚੰਗੀ ਤਰਾ੍ਹ ਘੋਲ ਲਓ।ਹਰ ਦਸਤ ਦੇ ਬਾਅਦ ਓ.ਆਰ.ਐਸ ਦੇ ਘੋਲ ਨੂੰ ਵਾਰ-ਵਾਰ ਚਮਚ ਨਾਲ ਪਿਲਾਓ ਅਤੇ ਬਣੇ ਹੋਏ ਘੋਲ ਨੂੰ 24 ਘੰਟੇ ਦੇ ਅੰਦਰ-ਅੰਦਰ ਇਸਤੇਮਾਲ ਕਰੋ ਬਾਕੀ ਦੇ ਓ.ਆਰ.ਐਸ ਘੋਲ ਨੂੰ ਸੁੱਟ ਦਿਓ।ਉਨ੍ਹਾਂ ਦੱਸਿਆ ਕਿ ਦਸਤ ਬੰਦ ਹੋਣ ਦੇ ਬਾਅਦ ਵੀ ਇਕ ਚਮਚ ਸਾਫ ਪਾਣੀ ਵਿੱਚ ਜ਼ਿੰਕ ਦੀ ਗੋਲੀ ਨੂੰ ਘੋਲ ਕੇ 14 ਦਿਨਾਂ ਤੱਕ ਦਿਓ।ਜ਼ਿੰਕ ਦਸਤ ਦੀ ਤੀਬਰਤਾ ਅਤੇ ਮਿਆਦ ਨੂੰ ਘਟਾਉਂਦਾ ਹੈ ਅਤੇ ਬੱਚੇ ’ਚ ਇੰਮਊਨੀਟੀ ਨੂੰ ਲੰਬੇ ਸਮੇਂ ਤੱਕ ਵਧਾਉਂਦਾ ਹੈ।ਉਨ੍ਹਾਂ ਕਿਹਾ ਕਿ ਦਸਤ ਦੌਰਾਨ ਬਰੈਸਟ ਫੀਡਿੰਗ (ਸਤਨਪਾਨ) ਦੇਣਾ ਜਾਰੀ ਰੱਖੋ ਅਤੇ ਬੀਮਾਰੀ ਦੇ ਦੌਰਾਨ ਤੇ ਉਸ ਦੇ ਬਾਅਦ ਵੀ ਵਾਧੂ ਆਹਾਰ ਤਰਲ ਪਦਾਰਥ ਅਤੇ ਪੂਰਕ ਖੁਰਾਕ ਦਿੰਦੇ ਰਹੋ।ਬੱਚੇ ਨੂੰ ਜਨਮ ਤੋਂ ਲੈ ਕੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਓ।ਉਨ੍ਹਾਂ ਕਿਹਾ ਕਿ ਕਦੇ ਵੀ ਦਸਤ ਰੋਗ ਤੋਂ ਪੀੜਤ ਬੱਚੇ ਨੂੰ ਕੋਲਡ ਡਰਿੰਕ ਜਾਂ ਗਲੁਕੋਨ ਡਰਿੰਕ ਨਾ ਦਿੱਤਾ ਜਾਵੇ, ਇਹ ਬੱਚੇ ਲਈ ਹਾਨੀਕਾਰਕ ਹੋ ਸਕਦੇ ਹਨ।ਉਨ੍ਹਾਂ ਸਿਵਲ ਹਸਪਤਾਲ ਪਠਾਨਕੋਟ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਡਾ. ਨੈਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵੱਲੋ ਦਸਤ ਰੋਕੂ ਪੰਦਰਵਾੜੇ ਮਨਾਇਆ ਗਿਆ ਹੈ ਅਤੇ ਜਿਲੇ੍ਹ ਦੇ ਲਗਭਗ ਸਾਰੇ ਬੱਚਿਆਂ ਨੂੰ ਇਸ ਦੋਰਾਨ ਕਵਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਦਸਤ ਰੋਗ ਜ਼ਿਆਦਾਤਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਵਿੱਚ ਹੰੁਦਾ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਬੱਚਿਆਂ ਵਿੱਚ ਦਸਤ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਇਸ ਲਈ ਪੰਦਰਵਾੜੇ ਦੌਰਾਨ ਹਰ ਘਰ ਵਿੱਚ ਦਸਤ ਤੋਂ ਬਚਾਅ ਲਈ ਜੀਵਨ ਰੱਖਿਅਕ ਘੋਲ (ਓ.ਆਰ.ਐਸ) ਦੇ ਪੈਕਟ ਵੰਡੇ ਗਏ ਅਤੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਜਿਲੇ੍ਹ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਤੌਰ ਤੇ ਓ.ਆਰ.ਐਸ + ਜਿੰਕ ਕਾਰਨਰ ਵੀ ਸਥਾਪਿਤ ਕੀਤੇ ਗਏ ਹਨ।ਉਨਾਂ ਦੱਸਿਆ ਕਿ ਆਸ਼ਾ ਵਰਕਰਾਂ ਦੁਆਰਾ ਘਰ- ਘਰ ਸਰਵੇ ਕਰਕੇ 0 ਤੋਂ 5 ਸਾਲ ਤੱਕ ਦੇ ਦਸਤ ਰੋਗ ਤੋਂ ਪੀੜਤ ਬੱਚਿਆਂ ਦੀ ਪਛਾਣ ਕਰਨ ਤੋ ਬਾਅਦ ਉਹਨਾਂ ਨੰੁੂ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਦਾ ਇਲਾਜ ਘਰ ’ਚ ਨਹੀਂ ਹੋ ਸਕਦਾ ਉਨਾਂ ਨੰੁੂ ਹਸਪਤਾਲ ਰੈਫਰ ਕੀਤਾ ਗਿਆ। ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਹਿਰ ਡਾ. ਵੰਦਨਾ ਗੋਇਲ ਨੇ ਦੱਸਿਆ ਕਿ ਦਸਤ ਕਾਰਨ ਬੱਚਿਆਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਬੱਚਾ ਸੁਸਤ ਤੇ ਨਿਢਾਲ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਜੀਵਨ ਰੱਖਿਅਕ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਨਾਲ ਇਲਾਜ ਕਰਕੇ ਬੱਚਿਆਂ ਵਿੱਚ ਦਸਤ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ।ਦਸਤ ਦੀ ਪਹਿਚਾਣ ਸੰਬਧੀ ਉਨ੍ਹਾਂ ਦੱਸਿਆ ਕਿ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਖਾਨਾ ਕਰ ਰਿਹਾ ਹੈ ਜਾਂ ਬੱਚਾ ਦੋ ਮਹੀਨੇ ਤੋਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋਂ ਜ਼ਿਆਦਾ ਵਾਰ ਪਤਲਾ/ਪਾਣੀ ਵਾਲਾ ਪਖਾਨਾ ਕਰ ਰਿਹਾ ਹੈ ਤਾਂ ਦਸਤ ਰੋਗ ਕਹਾਉਂਦਾ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media