ਪੇਟ ਦੇ ਕੀੜਿਆਂ ਤੋਂ ਮੁਕਤ ਬੱਚੇ-ਸਿਹਤਮੰਦ ਬੱਚੇ – ਡਾ. ਨੈਨਾ ਸਲਾਥੀਆ
ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ 10 ਅਗਸਤ 2018 ਨੂੰ ਮਨਾਏ ਜਾ ਰਹੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਦੇ ਮੌਕੇੇ ਤੇ ਪੇਟ ਦੇ ਕੀੜਿਆਂ ਤੋਂ ਮੁਕਤੀ ਦੀ ਦਵਾਈ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮੁਫਤ ਦਿੱਤੀ ਜਾਵੇਗੀ।ਇਸ ਦਾ ਪ੍ਰਗਟਾਵਾ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਅੱਜ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਦੇ ਸੰਬਧ ਵਿੱਚ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਲਈ ਸਿਖਲਾਈ ਫਲਿੱਪ ਚਾਰਟ ਆਈ.ਈ.ਸੀ ਮਟੀਰੀਅਲ (ਪ੍ਰੋਗਰਾਮ) ਲਾਂਚ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1-19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਬਚਾਉਣ ਲਈ ਜਿਲੇ੍ਹ ਭਰ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇਅ ਮਨਾਇਆ ਜਾ ਰਿਹਾ ਹੈ ਜਿਸ ਦਿਨ ਜਿਲੇ੍ਹ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਦੀ ਗੋਲੀ ਸਕੂਲਾਂ’ਚ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਖਿਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਨਾਂ ਸਿਖਲਾਈ ਫਲਿੱਪ ਚਾਰਟ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਅਧਿਆਪਕ ਅਤੇ ਆਂਗਨਵਾੜੀ ਵਰਕਰ ਆਪਣੀ ਅਹਿਮ ਭੂਮਿਕਾ ਦੁਆਰਾ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਗੋਲੀ ਦੇ ਲਾਭ ਬਾਰੇ ਦੱਸਣਗੇ।
ਇਸ ਮੌਕੇ ਹਾਜ਼ਰ ਜਿਲਾ੍ਹ ਟੀਕਾਕਰਨ ਅਫਸਰ ਡਾ.ਕਿਰਨ ਬਾਲਾ ਨੇ ਦੱਸਿਆ ਕਿ 01 ਤੋ 19 ਸਾਲ ਉਮਰ ਤੱਕ ਦੇ ਬੱਚੇ ਪੇਟ ਦੇ ਕੀੜਿਆਂ ਦੀ ਬੀਮਾਰੀ ਦੇ ਜਿਆਦਾ ਸ਼ਿਕਾਰ ਹੰੁਦੇ ਹਨ।ਇਸ ਬੀਮਾਰੀ ਨਾਲ ਬੱਚਿਆਂ ’ਚ ਭੁੱਖ ਨਾ ਲੱਗਣਾ, ਕੁਪੋਸ਼ਣ ਅਤੇ ਖੂਨ ਦੀ ਕਮੀ ਆ ਜਾਣੀ, ਸੰਪੂਰਨ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਖੂਨ ਦੀ ਕਮੀ ਕਾਰਨ ਥਕਾਵਟ ਰਹਿਣੀ, ਪੜਾਈ ’ਚ ਮਨ ਨਾ ਲੱਗਣਾ ਆਦਿ ਵਰਗੀਆਂ ਕਮੀਆਂ ਆ ਜਾਂਦੀਆਂ ਹਨ।ਇਸ ਲਈ ਇਨਾਂ ਤੋ ਬਚਾਓ ਲਈ ਬੱਚਿਆਂ ਨੰੁੂ ਉਮਰ ਦੇ ਅਨੁਸਾਰ (01 ਤੋਂ 02 ਸਾਲ ਦੇ ਬੱਚੇ ਨੰੁੂ ਅੱਧੀ ਗੋਲੀ, 02 ਤੋਂ 19 ਸਾਲ ਦੇ ਬੱਚੇ ਨੂੰ ਪੂਰੀ) ਐਲਬੈਂਡਾਜੋਲ ਦੀ ਗੋਲੀ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤੇ ਖੁਆਈ ਜਾਵੇਗੀ। ਇਸ ਗੋਲੀ ਨਾਲ (ਦੋ ਤਰਾਂ੍ਹ ਨਾਲ ਲਾਭ) ਸਿੱਧਾ ਜਿਨਾਂ’ਚ ਅਨੀਮਿਆ ਤੋਂ ਬਚਾਅ, ਪੌਸ਼ਟਿਕ ਭੋਜਨ ਦੀ ਜ਼ਿਆਦਾ ਪਾਚਣ ਸ਼ਕਤੀ, ਸਰੀਰ ਦਾ ਖੁਰਾਕ ਲੈਣ ਤੇ ਪਾਚਣ ਸ਼ਕਤੀ’ਚ ਸੁਧਾਰ ਆੳਂੁਦਾ ਹੈ।
ਇਸ ਤੋਂ ਇਲਾਵਾ ਅਸਿੱਧੇ ਲਾਭ ’ਚ ਜਿਵੇਂ ਸਰੀਰਕ ਸ਼ਕਤੀ ਵਿੱਚ ਵਾਧਾ, ਸਿੱਖਣ ਅਤੇ ਧਿਆਨ ਦੇਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਜ਼ਿਆਦਾ ਹਾਜ਼ਰੀ, ਕੰਮ ਕਰਨ ਦੀ ਸਮਰੱਥਾ ਵਿੱਚ ਸੁਧਾਰ ਅਤੇ ਚੰਗੀ ਜ਼ਿੰਦਗੀ ਗੁਜ਼ਾਰਨ ਦੇ ਮੌਕੇ ਅਤੇ ਸਮਾਜ ਵਿੱਚ ਪੇਟ ਦੇ ਕੀੜਿਆਂ ਦੇ ਫੈਲਣ ਦੇ ਘੇਰੇ ਦਾ ਘੱਟ ਹੋਣਾ ਆਦਿ ਲਾਭ ਹੁੰਦੇ ਹਨ।ਉਨਾਂ ਕਿਹਾ ਕਿ ਦਵਾਈ ਖਾਣ ਦੇ ਨਾਲ ਨਾਲ ਇਹਨਾਂ ਕੀੜਿਆਂ ਦੀ ਰੋਕਥਾਮ ਲਈ ਹੋਰ ਮਹੱਤਵਪੂਰਨ ਕੰਮਾਂ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜਿਵੇਂ ਨਹੰੁ ਸਾਫ ਤੇ ਛੋਟੇ ਰੱਖਣੇ, ਖਾਣ-ਪੀਣ ਦੇ ਸਮਾਨ ਨੂੰ ਢੱਕ ਕੇ ਰੱਖਣਾ, ਆਸ-ਪਾਸ ਦੀ ਸਫਾਈ ਰੱਖਣੀ, ਖਾਣ ਤੋ ਪਹਿਲਾਂ ਅਤੇ ਬਾਅਦ ਵਿੱਚ ਹੱਥ ਸਾਬਣ ਨਾਲ ਧੋਣੇ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖਣਾ, ਨੰਗੇ ਪੈਰ ਨਾ ਚੱਲਣਾ, ਸਾਫ ਪਾਣੀ ਪੀਣਾ, ਫਲਾਂ ਅਤੇ ਸਬਜ਼ੀਆਂ ਨੂੰ ਸਾਫ ਪਾਣੀ ਵਿੱਚ ਧੋਣਾ, ਖੁੱਲੇ੍ਹ ਥਾਵਾਂ ਦੀ ਬਜਾਏ ਹਮੇਸ਼ਾਂ ਪਖਾਨੇ ਦੀ ਵਰਤੋਂ ਕਰਨਾ ਅਦਿ ਸ਼ਮਿਲ ਹੈ।ਉਨ੍ਹਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀ ਹੈ ਅਤੇ ਇਹ ਪੂਰੀ ਤਰਾ੍ਹ ਨਾਲ ਬੱੱਚਿਆਂ ਅਤੇ ਵੱਡਿਆਂ ਲਈ ਸੁਰੱਖਿਅਤ ਹੈ।
ਇਸ ਮੌਕੇ ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਣ ਸੋਹਲ, ਜਿਲਾ੍ਹ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਜਿਲਾ੍ਹ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਡੌਲੀ ਸਿੰਗਲਾ, ਡਾ. ਪ੍ਰਿਅੰਕਾ ਠਾਕੁਰ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਿੰਦਰ ਕੌਰ, ਜਿਲਾ੍ਹ ਆਰ.ਬੀ.ਐਸ.ਕੇ ਮੈਨੇਜਰ ਪੰਕਜ ਕੁਮਾਰ, ਜਿਲਾ੍ਹ ਲੇਖਾ ਅਫਸਰ ਸ਼੍ਰੀਮਤੀ ਤਨਵੀ ਸ਼ਰਮਾ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ, ਸ਼੍ਰੀਮਤੀ ਪ੍ਰਿਆ ਮਹਾਜਨ, ਮੈਡਮ ਮਨਜਿੰਦਰ ਕੌਰ ਹਾਜ਼ਰ ਸਨ।
Punjab Post Daily Online Newspaper & Print Media