Sunday, August 30, 2026

ਸਾਇਕਲਿੰਗ ਅਭਿਆਨ ਦਲ ਨੂੰ ਜਨਰਲ ਕਮਾਂਡਿੰਗ ਅਫਸ਼ਰ ਰਾਈਜਿੰਗ ਸਟਾਰ ਕੋਰ ਨੇ ਕੀਤਾ ਸਨਮਾਨਿਤ

PPN2307201812 ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਆਕਸ਼ਮ ਸੈਨਿਕਾਂ ਦੇ ਦੇਸ਼ ਦੇ ਪ੍ਰਤੀ ਅਮਰ ਸਮਰਪਿਤ ਭਾਵਨਾ ਨੂੰ ਸਲੂਟ ਕਰਨ ਅਤੇ ਉਨ੍ਹਾਂ ਨੂੰ ਯਾਦ ਕਰਨ ਦੇ ਲਈ ਸਾਲ-2018 ਨੂੰ ਆਕਸ਼ਮ ਸੈਨਿਕਾਂ ਦੇ ਸਾਲ ਦੇ ਤੋਰ `ਤੇ ਮਨਾਇਆ ਜਾ ਰਿਹਾ ਹੈ।ਇਸ ਦੇ ਸੁਭਾਅਰੰਭ ਪ੍ਰੋਗਰਾਮ ਦੋਰਾਨ ਸਿੰਬਲ ਬਿਗ੍ਰੇਡ ਦੇ 10 ਜਵਾਨਾਂ ਦੇ ਸਾਇਕਲ ਅਭਿਆਨ ਦਲ ਨੂੰ ਲੈਫਟੀਨੇਟ ਜਰਨਲ ਵਾਈ.ਵੀ.ਕੇ ਮੋਹਨ ਐਸ.ਐਮ.ਵੀ.ਐਸ.ਐਮ ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਮਮੂਨ ਮਿਲਟਰੀ ਸਟੇਸਨ ਤੋਂ 18 ਜੁਲਾਈ 2018 ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਮੇਜਰ ਅਸੋਕ ਕੁਮਾਰ ਦੀ ਪ੍ਰਧਾਨਗੀ ਵਿੱਚ ਸਾਇਕਲ ਅਭਿਆਨ ਦਲ ਨੇ 154 ਕਿਲੋਮੀਟਰ ਦੀ ਦੂਰੀ ਧੋਲਾਧਾਰ ਪਰਬਤ ਰੇਂਜ ਤੋਂ ਗੁਜਰਦੇ ਹੋਏ ਮਾਮੂਨ-ਨੁਰਪੁਰ, ਬਾਲਾਹ-ਜੋਲ ਮਾਰਗ ਤੱਕ ਪਹੁੰਚੀ।ਇਸ ਅਭਿਆਨ ਦਲ ਨੇ ਇਸ ਰਸਤੇ ਵਿੱਚ ਰਹਿੰਦੇ 23 ਆਕਸ਼ਮ ਸੈਨਿਕਾਂ ਦੇ ਘਰ ਪਹੁੰਚ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ।ਉਨ੍ਹਾਂ ਦੀ ਅਪੰਗਤਾ ਪੈਨਸਨ, ਮੈਡੀਕਲ ਅਤੇ ਹੋਰ ਪੈਂਨਸਨਾਂ ਸਬੰਧੀ ਜੋ ਵੀ ਸਮੱਸਿਆਵਾਂ ਸਨ ਉਨ੍ਹਾਂ ਨੂੰ ਹੱਲ ਕਰਨ ਦਾ ਉਪਰਾਲਾ ਕੀਤਾ।ਇਸ ਤੋਂ ਇਲਾਵਾ ਸਾਇਕਲ ਅਭਿਆਨ ਦਲ ਨੇ ਆਕਸ਼ਮ ਸੈਨਿਕਾਂ ਨੂੰ ਭਰੋਸਾ ਦਿੱਤਾ ਕਿ ਉਹ ਗੁਮਨਾਮ ਜਿੰਦਗੀ ਨਹੀਂ ਜੀ ਰਹੇ ਰਾਸਟਰ ਅੱਜ ਵੀ ਧਰਤੀ ਮਾਂ ਦੇ ਲਈ ਉਨ੍ਹਾਂ ਦੇ ਤਿਆਗ ਅਤੇ ਬਲਿਦਾਨ ਨੂੰ ਯਾਂਦ ਕਰਦਾ ਹੈ। PPN2307201813
ਸਾਇਕਲਿੰਗ ਅਭਿਆਨ ਦਲ ਦੀ ਵਾਪਸੀ `ਤੇ ਅੱਜ ਜੌਲ ਕੈਂਟ ਵਿੱਚ ਜਨਰਲ ਕਮਾਂਡਿੰਗ ਅਫਸ਼ਰ ਰਾਈਜਿੰਗ ਸਟਾਰ ਕੋਰ ਨੇ ਦਲ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ ਅਤੇ ਉਨ੍ਹਾਂ ਦਾ ਹੋਂਸਲਾ ਵਧਾਇਆ।ਉਨ੍ਹਾਂ ਦੱਸਿਆ ਕਿ ਇਹ ਅਭਿਆਨ ਉੱਤਰ ਭਾਰਤ ਦੇ 6 ਸੂਬਿਆਂ ਦੇ ਸੇਵਾ ਮੁਕਤ ਹੋਏ ਆਕਸ਼ਮ ਸੈਨਿਕਾਂ ਦੇ ਲਈ ਬਨਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਭਲਾਈ ਕੰਮਾਂ ਵਿੱਚ ਇਹ ਪਹਿਲਾ ਕਦਮ ਹੈ ਅਤੇ ਆਉਣ ਵਾਲੇ ਦਿਨਾਂ ਅੰਦਰ ਅਜਿਹੇ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply