Monday, June 16, 2025
Breaking News

ਅੰਤਰਰਾਸ਼ਟਰੀ ਜੂਡੋ ਖਿਡਾਰੀ ਕੋਚ ਰੌਡਰਿਕ ਚੈਨੈਟ ਨੇ ਐਸਜੀਆਰਡੀ ਜੂਡੋ ਸੈਂਟਰ ਵਿਖੇ ਲਏ ਦੋ ਸ਼ੈਸ਼ਨ

ਐਸਜੀਆਰਡੀ ਜੂਡੋ ਸੈਂਟਰ ਪੰਜਾਬ ਦਾ ਇਕੋ ਇਕ ਵਿਲੱਖਣ ਸੈਂਟਰ- ਪ੍ਰਿੰ. ਬਲਵਿੰਦਰ ਸਿੰਘ

PPN17081416

ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਵਿਖੇ ਸਥਿਤ ਐਸਜੀਆਰਡੀ ਜੂਡੋ ਸੈਂਟਰ ਦੇ ਮੁੱਖ ਪ੍ਰਬੰਧਕ ਤੇ ਐਸਜੀਪੀਸੀ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਤੇ ਇੰਚਾਰਜ ਅੰਤਰਰਾਸ਼ਟਰੀ ਜੂਡੋ ਕੋਚ ਕਰਮਜੀਤ ਸਿੰਘ ਦੇ ਵਿਸ਼ੇਸ਼ ਸੱਦੇ ਤੇ ਭਾਰਤ ਦੌਰੇ ਤੇ ਫਰਾਂਸ ਤੋਂ ਆਏ ਅੰਤਰਰਾਸ਼ਟਰੀ ਜੂਡੋ ਖਿਡਾਰੀਫ਼ਕੋਚ ਤੇ ਡਾਇਰੈਕਟਰ ਤਕਨੀਕ ਚੈਟੇਊ ਗੋਨੀਟਰ ਫਰਾਂਸ਼ ਮਿਸਟਰ ਰੌਡਰਿਕ ਚੈਨੈਟ ਨੇ ਅੱਜ ਐਸਜੀਆਰਡੀ ਜੂਡੋ ਸੈਂਟਰ ਦੇ ਮਹਿਲਾ ਪੁਰਸ਼ ਖਿਡਾਰੀਆਂ ਦੇ ਦੋ ਸ਼ੈਸ਼ਨ ਲਏ।ਜਿਸ ਦੌਰਾਨ ਖਿਡਾਰੀਆਂ ਨੇ ਖੂਬ ਦਿਲਚਸਪੀ ਦਿਖਾਈ। ਇਸ ਮੌਕੇ ਚੈਨੈਟ ਨੇ ਖਿਡਾਰੀਆਂ ਨੂੰ ਜਿੱਥੇ ਨਵੇਂ ਤੇ ਆਧੁਨਿਕ ਖੇਡ ਤਕਨੀਕ ਦੇ ਗੁਰ ਦੱਸੇ ਉਥੇ ਖਿਡਾਰੀਆਂ ਨੂੰ ਜੂਡੋ ਖੇਡ ਦੇ ਅੰਤਰਰਾਸ਼ਟਰੀ ਕਾਇਦੇ ਕਾਨੂੰਨ ਤੇ ਕਈ ਹੋਰ ਨਿਯਮਾਂ ਦੀ ਜਾਣਕਾਰੀ ਦੇਂਦਿਆ ਕਿਹਾ ਕਿ ਜੂਡੋ ਖੇਡ ਸਰੀਰਕ ਚੁਸਤੀ ਫੁਰਤੀ ਤੇ ਹੁਸ਼ਿਆਰੀ ਦੀ ਖੇਡ ਹੈ। ਇਸ ਲਈ ਇਸ ਖੇਡ ਨੂੰ ਸਿੱਖਣ ਲਈ ਸਰੀਰ, ਮਨ ਅਤੇ ਧਿਆਨ ਦੀ ਇਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜੂਡੋ ਖੇਡ ਜਿੱਥੇ ਇਕ ਬੇਮਿਸਾਲ ਖੇਡ ਹੈ ਉਥੇ ਇਹ ਸਵੈਰੱਖਿਆ ਵਿੱਚ ਵੀ ਸਹਾਈ ਹੁੰਦੀ ਹੈ ਜੋ ਕਿ ਅੰਤਰਰਾਸ਼ਟਰੀ ਪੱਧਰ ਤੇ ਕਈ ਉਚ ਵਿੱਦਿਅਕ ਅਦਾਰਿਆ ਦੇ ਵਿੱਚ ਅਤਿਅੰਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅੰਤਰਰਾਸ਼ਟਰੀ ਪ੍ਰਿੰਟ ਤੇ ਇਲੈਕਟ੍ਰਾਨਿਕਸ ਮੀਡੀਆ ਦੇ ਵਿੱਚ ਭਾਰਤੀ ਮਹਿਲਾਵਾਂ ਦੇ ਨਾਲ ਹੁੰਦੀਆਂ ਵਧੀਕੀਆਂ ਤੇ ਬਦਤਮੀਜ਼ੀਆਂ ਦੀ ਜਾਣਕਾਰੀ ਮਿਲਦੀ ਹੈ ਅਜਿਹੀ ਸੂਰਤ ਵਿੱਚ ਭਾਰਤੀ ਮਹਿਲਾਵਾਂ ਨੂੰ ਆਪਣੀ ਸਵੈਰੱਖਿਆ ਵਾਸਤੇ ਇਸ ਖੇਡ ਦੀ ਜਾਣਕਾਰੀ ਬਾਲ ਕਾਲ ਤੋਂ ਹੀ ਮਿਲਣੀ ਚਾਹੀਦੀ ਹੈ।ਇਸ ਦੌਰਾਨ ਮਿਸਟਰ ਰੌਡਰਿਕ ਚੈਨੈਟ ਤੇ ਉਹਨਾਂ ਦੀ ਪਤਨੀ ਲੁਦੀਵੀ ਨੇ ਖਿਡਾਰੀਆਂ ਵੱਲੋਂ ਕੀਤੇ ਗਏ ਕਈ ਸਵਾਲਾਂ ਦਾ ਬੜੀ ਸੰਜੀਦਗੀ ਨਾਲ ਜਵਾਬ ਦਿੱਤੇ ਤੇ ਗੁਰੂ ਘਰ ਅਤੇ ਪੰਜਾਬੀਆਂ ਤੋਂ ਮਿਲੇ ਬੇਹੱਦ ਪਿਆਰ ਦਾ ਖੁੱਲ੍ਹੇ ਦਿਲ ਨਾਲ ਇਜ਼ਹਾਰ ਵੀ ਕੀਤਾ।  ਇਸ ਮੌਕੇ  ਮਿਸਟਰ ਰੌਡਰਿਕ ਚੈਨੈਟ ਤੇ ਉਹਨਾਂ ਦੀ ਪਤਨੀ ਲੁਦੀਵੀ ਦਾ ਸਵਾਗਤ ਕਰਦਿਆਂ ਡਾਇਰੈਕਟਰ ਸਪੋਰਟਸ ਐਸਜੀਪੀਸੀ ਪ੍ਰਿੰ. ਬਲਵਿੰਦਰ ਸਿੰਘ ਨੇ ਦੱਸਿਆ ਐਸਜੀਆਰਡੀ ਜੂਡੋ ਸੈਂਟਰ ਪੰਜਾਬ ਦਾ ਇਕੋ ਇਕ ਅਜਿਹਾ ਸੈਂਟਰ ਹੈ ਜਿਸ ਨੇ ਜਿਲ੍ਹਾ, ਸੂਬਾ, ਰਾਸ਼ਟਰ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਸੈਂਟਰ ਦਾ ਨਾਂ ਅੰਤਰਰਾਸ਼ਟਰੀ ਖੇਡ ਖਾਕੇ ਤੇ ਚਮਕਾਇਆ ਹੈ। ਇਸ ਮੌਕੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੇ ਦੌਰਾਨ ਮਿਸਟਰ ਰੌਡਰਿਕ ਚੈਨੈਟ ਤੇ ਉਹਨਾਂ ਦੀ ਪਤਨੀ ਲੁਦੀਵੀ ਦੇ ਨਾਲ ਆਏ ਸਾਂਈ ਕੋਚ ਜੀਵਨ ਸ਼ਰਮਾ, ਸਤਪਾਲ ਵਰਮਾ ਤੇ ਐਸਪੀ ਰਾਣਾ ਤੇ ਦਿਵਿਆ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕੋਚ ਜੀ.ਐੱਸ. ਭੱਲਾ, ਕੋਚ ਜਸਬੀਰ ਸਿੰਘ ਛੇਹਰਟਾ, ਕੋਚ ਨਵਦੀਪ ਸਿੰਘ ਸਹੋਤਾ, ਤੇਜਿੰਦਰਪਾਲ ਸਿੰਘ, ਜਗਜੀਤ ਕੌਰ, ਜਰਮਨਜੀਤ ਸਿੰਘ, ਗੁਰਪਿੰਦਰ ਸਿੰਘ, ਸਿਮਰਨ ਸਿੰਘ, ਤਸਵੀਰ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਸਾਂਘਣਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply