Sunday, September 8, 2024

ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਅਹੂਦੇਦਾਰਾਂ ਨੇ ਤਰੁਣ ਚੁੱਘ ਦੇ ਭਾਜਪਾ ਰਾਸ਼ਟਰੀ ਸਕੱਤਰ ਬਣਨ ਤੇ ਦਿੱਤੀ ਵਧਾਈ

ਕਿਸੇ ਵੀ ਕੀਮਤ ਤੇ ਹੋਟਲਾਂ ਨੂੰ ਊਜਾੜਣ ਨਹੀਂ ਦਿੱਤਾ ਜਾਵੇਗਾ-ਚੁੱਘ

PPN17081415

ਅੰਮ੍ਰਿਤਸਰ, 17 ਅਗਸਤ (ਸਾਜਨ/ਸੁਖਬੀਰ)- ਫੇਡਰੈਸ਼ਨ ਆਫ ਦੀ ਹੋਟਲ ਐਂਡ ਗੈਸਟ ਹਾਉਸ ਦੇ ਚੇਅਰਮੈਨ ਹਰਿੰਦਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਚੀਫ ਪੈਟਨਰ ਕੌਂਸਲਰ ਜਰਨੈਲ ਸਿੰਘ ਢੋਟ, ਪਰਮਿੰਦਰ ਸਿੰਘ ਰੋਬੀ, ਕੰਵਲਜੀਤ ਸਿੰਘ, ਬਬਲੂ ਸਚਦੇਵਾ ਅਤੇ ਹੋਰ ਅਹੂਦੇਦਾਰਾਂ ਨੇ ਤਰੂਣ ਚੂਗ ਦੇ ਰਾਸ਼ਟਰੀ ਸਚਿਵ ਬਣਨ ਤੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਜਾ ਕੇ ਵਧਾਈ ਦਿੱਤੀ ਅਤੇ ਲੱਡੂਆਂ ਦੇ ਨਾਲ ਮੁੰਹ ਮਿੱਠਾ ਕਰਵਾਇਆ।ਤਰੁਣ ਚੁੱਘ ਨੇ ਸਾਰੇ ਹੀ ਸਾਥੀਆਂ ਅਤੇ ਹਾਈਕਮਾਨ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਹੀ ਇਮਾਨਦਾਰੀ ਦੇ ਨਾਲ ਪਾਰਟੀ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹਾਂ।ਉਨ੍ਹਾਂ ਕਿਹਾ ਕਿ ਮੈਨੂੰ ਹਾਈ ਕਮਾਨ ਨੇ ਜੋ ਸੇਵਾ ਬਬਖਸ਼ੀ ਹੈ ਪਹਿਲਾਂ ਨਾਲੋਂ ਵੀ ਜਿਆਦਾ ਤਨਦੇਹੀ ਨਾਲ ਨਿਭਾਵਾਂਗਾ।ਹੋਟਲ ਐਸੋਸੀਏਸ਼ਨ ਦੇ ਚੇਅਰਮੈਨ ਹਰਿੰਦਰ ਸਿੰਘ ਅਤੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਵਲੋਂ 21 ਹੋਟਲਾਂ ਅਤੇ ਸਰਾਵਾਂ ਨੂੰ ਬੰਦ ਕਰਨ ਦੇ ਦਿੱਤੇ ਗਏ ਆਦੇਸ਼ਾਂ ਦੇ ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਹੋਟਲਾਂ ਦੇ ਨਾਲ ਨਾਲ ਐਸ.ਜੀ.ਪੀ.ਸੀ ਦੀ ਸਰਾਂਵੀ ਸ਼ਾਮਿਲ ਹੈ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਅਧਿਕਾਰੀਆਂ ਨੇ 72 ਘੰਟੇ ਦੇ ਅੰਦਰ-ਅੰਦਰ ਹੋਟਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।ਉਨ੍ਹਾਂ ਕਿਹਾ ਕਿ ਅਸੀ ਗੁਰੂਆਂ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਦੇ ਵਸਨੀਕ ਹਾਂ ਅਤੇ ਕਾਫੀ ਲੰਬੇਂ ਸਮੇਂ ਤੋਂ ਅੰਮ੍ਰਿਤਸਰ ਵਿੱਚ ਆਉਂਦੇ ਸ਼ਰਧਾਲੂਆਂ ਦੀ ਸੇਵਾ ਕਰਦੇ ਆ ਰਹੇ ਹਾਂ।ਉਨ੍ਹਾਂ ਕਿਹਾ ਕਿ ਹੋਟਲਾਂ ਨੂੰ ਊਜਾੜਣ ਦੇ ਨਾਲ ਗੁਰੂਆਂ ਦੀ ਧਰਤੀ ਵਿੱਚ ਇਤਿਹਾਸਿਕ ਸਥਾਨਾ ‘ਤੇ ਆਉਂਦੇ ਸ਼ਰਧਾਲੂਆਂ ਲਈ ਮੁਸ਼ਕਿਲ ਦਾ ਕਾਰਨ ਬਣ ਸਕਦਾ ਹੈ।ਉਨ੍ਹਾਂ ਕਿਹਾ ਕਿ ਹਮੇਸ਼ਾਂ ਹੀ ਹੋਟਲਾਂ ਵਲੋਂ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ 11 ਅਗਸਤ ਦੀ ਹਾਊਸ ਦੀ ਮੀਟਿੰਗ ਵਿੱਚ ਵੀ ਸਾਰਿਆਂ ਦੀ ਸਹਿਮਤੀ ਦੇ ਨਾਲ ਹੋਟਲਾਂ ਨੂੰ ਬਚਾਊਣ ਲਈ ਮੱਤਾ ਪਾਸ ਕੀਤਾ ਗਿਆ ਸੀ।ਇਸ ਦੇ ਬਾਵਜੂਦ ਵੀ ਨੋਟਿਸ ਭੇਜਿਆ ਗਿਆ ਹੈ।ਹਾਈਕੋਰਟ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ 22 ਅਗਸਤ ਹੈ।ਉਨ੍ਹਾਂ ਕਿਹਾ ਕਿ ਅਸੀ ਬੜੇ ਹੀ ਸ਼ਾਂਤਮਈ ਢੰਗ ਨਾਲ ਨਗਰ ਨਿਗਮ ਨੂੰ ਹੋਟਲਾਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਊਣ ਲਈ ਕਹਿ ਰਹੇ ਹਾਂ, ਜੇਕਰ ਜਰੂਰਤ ਪਈ ਤਾਂ ਸੰਘਰਸ਼ ਵੀ ਕਰਾਂਗੇ।

ਕਿ ਕਹਿੰਦੇ ਹਨ ਤਰੂਣ ਚੁੱਘ

ਤਰੁਣ ਚੁੱਘ ਨੇ ਗੱਲਬਾਤ ਕਰਦਿਆ ਕਿਹਾ ਕਿ ਅਸੀ ਸ਼ਹਿਰ ਦੇ ਨਾਲ ਹਾਂ ਅਤੇ ਸ਼ਹਿਰ ਨੂੰ ਕਿਸੇ ਵੀ ਤਰਾਂ ਦਾ ਕੋਈ ਨੂਕਸਾਨ ਨਹੀਂ ਹੋਣਦੇਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਭੂਮਿਕਾ ਹੋਟਲਾਂ ਨੂੰ ਵਸਾਊਣ ਦੀ ਹੈ।ਉਨ੍ਹਾਂ ਕਿਹਾ ਕਿ ਅਸੀ ਹੋਟਲਾਂ ਨੇ ਨਾਲ ਮੌਡੇ ਨਾਲ ਮੌਡਾ ਲਾਂ ਕੇ ਖੱੜੇ ਹਾਂ ਅਤੇ ਹੋਟਲਾਂ ਨੂੰ ਕਿਸੇ ਵੀ ਕੀਮਤ ਵਿੱਚ ਊੁਜੱੜਣ ਨਹੀਂ ਦੇਵਾਂਗੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply