Friday, March 13, 2026

ਵਿਧਾਇਕ ਅਮਿਤ ਵਿੱਜ ਨੇ ਪਿੰਡ ਚੱਕ ਚਿਮਨਾ ਵਿਖੇ ਜਨ ਸੰਪਰਕ ਅਧੀਨ ਸੁਣੀਆਂ ਸਮੱਸਿਆਵਾਂ

PPN2407201812  ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵਲੋਂ 24 ਜੁਲਾਈ ਨੂੰ ਹਲਕਾ ਪਠਾਨਕੋਟ ਦੇ ਪਿੰਡ ਚੱਕ ਚਿਮਨਾ ਵਿਖੇ ਬਣਾਏ ਕਿਸਾਨ ਭਵਨ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸਮੱਸਿਆਵਾਂ ਸਣੀਆਂ ਗਈਆਂ।ਜਿਸ ਦੋਰਾਨ ਪਿੰਡ ਅਬਾਦਗੜ੍ਹ, ਛੋਟਾ ਅਬਾਦਗੜ੍ਹ, ਮੀਰਥਲ, ਰੇਲਵੇ ਕਲੋਨੀ ਮੀਰਥਲ, ਨਲੂੰਗਾ, ਘੰਡਰਾਂ, ਚੱਕ ਚਿਮਨਾ, ਗੂੜ੍ਹਾ ਕਲ੍ਹਾਂ, ਅੰਦੋਈ, ਕੌਂਤਰਪੁਰ, ਲਾਹੜੀ ਬ੍ਰਾਹਮਣਾ ਅਤੇ ਢਾਕੀ ਸੈਂਦਾ ਪਿੰਡ ਦੀਆਂ ਪੰਚਾਇਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।ਇਸ ਸਮੇਂ ਲਛਮਣ ਸਿੰਘ ਨਾਇਬ ਤਹਿਸੀਲਦਾਰ ਪਠਾਨਕੋਟ, ਕੰਵਲਜੀਤ ਕੌਰ ਬਲਾਕ ਵਿਕਾਸ ਅਧਿਕਾਰੀ, ਸੁਖਜਿੰਦਰ ਸਿੰਘ ਡੀ.ਐਸ.ਪੀ ਪਠਾਨਕੋਟ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
    ਅੱਜ ਦੇ ਜਨ ਸੰਪਰਕ ਅਭਿਆਨ ਦੋਰਾਨ ਪਿੰਡ ਚੱਕ ਚਿਮਨਾ ਵਿਖੇ ਪਹੁੰਚੇ ਲੋਕਾਂ ਦੀਆਂ ਕਰੀਬ 57 ਸਿਕਾਇਤਾਂ ਮਿਲੀਆਂ।ਜਿਨ੍ਹਾਂ ਵਿੱਚ ਲੇਬਰ ਕਾਰਡ ਬਣਾਉਂਣ ਸਬੰਧੀ, ਪਿੰਡਾਂ ਦੀ ਪਾਣੀ ਦੀ ਨਿਕਾਸੀ ਸਬੰਧੀ, 5-5 ਮਰਲੇ ਪਲਾਟ ਦੇਣ ਸਬੰਧੀ, ਕੱਚੇ ਘਰ੍ਹਾਂ ਨੂੰ ਪੱਕਿਆ ਕਰਨ ਸਬੰਧੀ, ਸਗਨ ਸਕੀਮ ਸਬੰਧੀ, ਬੁਢਾਪਾ ਪੈਨਸਨ ਸਬੰਧੀ, ਗੈਸ ਕੁਨੇਕਸਨ ਸਬੰਧੀ ਅਤੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਸਬੰਧੀ ਸਿਕਾਇਤਾਂ ਸਾਮਲ ਸਨ। PPN2407201813
    ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਜਿਆਦਾ ਤਰ ਪਿੰਡਾਂ ਦੇ ਲੋਕ ਜੋ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੇ ਉਨ੍ਹਾਂ ਲੋਕਾਂ ਨਾਲ ਸਿੱਧੇ ਤੋਰ ਤੇ ਮਿਲਣ ਦੇ ਲਈ ਅਤੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਵਾਉਂਣ ਸਬੰਧੀ ਜਨ ਸੰਪਰਕ ਅਭਿਆਨ ਸੁਰੂ ਕੀਤਾ ਗਿਆ ਹੈ।ਜਿਸ ਅਧੀਨ ਪਿਛਲੇ ਦਿਨੀ ਪਿੰਡ ਫੁਲੜਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆ ਸਨ ਅਤੇ  ਅੱਜ ਹਲਕਾ ਪਠਾਨਕੋਟ ਦੇ ਚੱਕ ਚਿਮਨਾ ਵਿਖੇ ਸਥਿਤ ਕਿਸਾਨ ਭਵਨ ਵਿਖੇ ਲੋਕਾਂ ਵਿੱਚ ਪਹੁੰਚ  ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਹਨ ਅਤੇ ਜਿਨ੍ਹਾਂ ਸਮੱਸਿਆਵਾਂ ਦਾ ਮੋਕੇ ਤੇ ਹੱਲ ਹੋ ਸਕਦਾ ਸੀ ਕੀਤਾ ਗਿਆ ਹੈ ਬਾਕੀ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਨੂੰ ਰੈਫਰ ਕੀਤਾ ਗਿਆ ਹੈ।
    ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸੁਨੀਲ ਜਾਖੜ ਸੰਸਦ ਪਠਾਨਕੋਟ/ਗੁਰਦਾਸਪੁਰ ਦੇ ਉਪਰਾਲਿਆਂ ਸਦਕਾ ਉਨ੍ਹਾਂ ਵੱਲੋਂ ਘਰ ਘਰ ਪਹੁੰਚ ਕਰਕੇ ਲੋਕਾਂ ਨਾਲ ਮਿਲਿਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਖੇਤਰ ਅਧੀਨ ਆਉਂਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਗਲੀਆਂ ਨਾਲੀਆਂ ਨਹੀਂ ਬਣੀਆਂ ਹਨ।ਉਨ੍ਹਾਂ ਪਿੰਡਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇਹ ਸਮੱਸਿਆਵਾਂ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸ਼ਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ ਤਾਂ ਜੋ ਜਲਦੀ ਇਨ੍ਹਾਂ ਪਿੰਡਾਂ ਵਿੱਚ ਵੀ ਪੂਰਨ ਵਿਕਾਸ ਹੋ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਪੂਰਨ ਵਿਕਾਸ ਕਰ ਰਹੀ ਹੈ।ਜਿਸ ਅਧੀਨ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਨੋਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਾਇਆ ਜਾ ਸਕੇ ਅਤੇ ਉਹ ਵਧੀਆ ਭਵਿੱਖ ਦਾ ਨਿਰਮਾਣ ਕਰ ਸਕਣ। PPN2407201814ਬੱਚਿਆਂ ਨੂੰ ਰੋਜਗਾਰ ਪ੍ਰਦਾਨ ਕਰਨ ਦੇ ਲਈ ਮੋਕੇ ਪੈਦਾ ਕੀਤੇ ਜਾ ਰਹੇ ਹਨ ਤਾਂ ਜੋ ਘਰ ਘਰ ਰੋਜਗਾਰ ਮਿਲ ਸਕੇ।ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਦੇਣ ਦੇ ਲਈ ਸਿੱਖਿਆ ਪ੍ਰਣਾਲੀ ਵਿੱਚ ਵੀ ਸੁਧਾਰ ਕੀਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਡਿਪੂਆਂ ਵਿੱਚ ਪਹੁੰਚ ਰਿਹਾ ਰਾਸਨ ਜਰੂਰਤਮੰਦ ਪਰਿਵਾਰਾਂ ਤੱਕ ਪਹੁੰਚ ਸਕੇ ਇਸ ਲਈ ਸਮਾਰਟ ਕਾਰਡ ਸਿਸਟਮ ਲਾਗੂ ਕੀਤਾ ਗਿਆ ਹੈ।ਬੇ-ਘਰ ਪਰਿਵਾਰਾਂ ਨੂੰ ਘਰ ਬਣਾਉਂਣ ਦੇ ਲਈ 5-5 ਮਰਲੇ ਦੇ ਪਲਾਟ ਦਿੱਤੇ ਜਾ ਰਹੇ ਹਨ।ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਅੱਜ ਜੋ ਉਨ੍ਹਾਂ ਕੋਲ ਕਰੀਬ 40-45 ਮਾਮਲੇ ਆਏ ਹਨ ਉਨ੍ਹਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।
 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply